ਨੁੱਕੜ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਕੀਤੀ
ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ
Publish Date: Thu, 26 Feb 2026 03:50 PM (IST)
Updated Date: Fri, 27 Feb 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ (ਮੋਗਾ) ਟੀਮ ਦੇ ਰੰਗਕਰਮੀ ਸੁਖਦੇਵ ਲੱਧੜ ਅਤੇ ਆਸ਼ੂ ਨਈਅਰ ਵੱਲੋਂ ਨੁੱਕੜ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਕੀਤੀ ਗਈ। ਇਹ ਨੁੱਕੜ ਨਾਟਕ ਪ੍ਰਿੰਸੀਪਲ ਡਾ ਮਨੀਤਾ ਕਾਹਲੋਂ ਦੀ ਰਹਿਨੁਮਾਈ ਵਿਚ ਪ੍ਰੋਫ਼ੈਸਰ ਡਾਕਟਰ ਪੁੰਨਪ੍ਰੀਤ ਕੌਰ ਦੀ ਦੇਖ ਰੇਖ ਹੇਠ ਪੇਸ਼ ਕੀਤਾ ਗਿਆ। ਇਹ ਨੁੱਕੜ ਨਾਟਕ ਨਸ਼ੇ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ ਅਤੇ ਹੋਰ ਬੁਰਾਈਆਂ ’ਤੇ ਚੋਟ ਕਰਦਾ ਹੈ। ਨੁੱਕੜ ਨਾਟਕ ਦੇ ਲੇਖਕ ਬਲਰਾਜ ਸਾਗਰ ਅਤੇ ਨਿਰਦੇਸ਼ਕ ਸੁਖਦੇਵ ਲੱਧੜ ਹਨ। ਵਿਦਿਆਰਥਣਾਂ ਨੇ ਇਹ ਪੇਸ਼ਕਾਰੀ ਬੜੇ ਧਿਆਨ ਨਾਲ ਵੇਖੀ।ਇਸ ਪੇਸ਼ਕਾਰੀ ਨੇ ਜਿੱਥੇ ਦਰਸ਼ਕਾਂ ਨੂੰ ਹਸਾਇਆ, ਰਵਾਇਆ, ਹੈਰਾਨ ਕੀਤਾ, ਉੱਥੇ ਸੋਚਣ ਲਈ ਮਜ਼ਬੂਰ ਵੀ ਕੀਤਾ ਕਿ ਸਾਡੇ ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਕੀ ਕੀ ਫਰਜ਼ ਹਨ। ਇਸ ਮੌਕੇ ਨੁੱਕੜ ਨਾਟਕ ਦੌਰਾਨ ਦੋਵੇਂ ਕਲਾਕਾਰਾਂ ਨੇ ਆਪਣੇ ਹਿੱਸੇ ਦੇ ਕਿਰਦਾਰ ਬਾਖੂਬੀ ਨਿਭਾਏ। ਪੇਸ਼ਕਾਰੀ ਉਪਰੰਤ ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ, ਪ੍ਰੋਫ਼ੈਸਰ ਡਾ. ਪੁੰਨਪ੍ਰੀਤ ਕੌਰ ਵੱਲੋਂ ਟੀਮ ਦੇ ਰੰਗਕਰਮੀ ਨੂੰ ਸਨਮਾਨਿਤ ਕੀਤਾ ਗਿਆ।