- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸਿੱਖਿਆਸਟੈਮ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਸਕੂਲ ਸਟਾਫ਼ ਮੈਂਬਰਾਂ ਨਾਲ।

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਸ਼ੀਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਅਫ਼ਸਰ ਸੈਕੰਡਰੀ ਗੁਰਦਿਆਲ ਸਿੰਘ ਮਠਾੜੂ ਦੀ ਯੋਗ ਅਗਵਾਈ ਹੇਠ ਸੀਐੱਸਆਈਆਰ ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੌਜੀ, ਭਾਰਤ ਸਰਕਾਰ ਵੱਲੋਂ ਇਕ ਰੋਜ਼ਾ ਸਟੈਮ ਵਰਕਸ਼ਾਪ ਸੈਕਰਡ ਹਾਰਟ ਸਕੂਲ ਮੋਗਾ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ, ਜਿਸਦਾ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਨਵੀਨਤਾ ਅਤੇ ਅਨੁਭਵੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਵਰਕਸ਼ਾਪ ਵਿਚ ਪ੍ਰਮੁੱਖ ਵਿਸ਼ਾ ਮਾਹਿਰ ਫੋਰਨ ਚੰਦ ਸਟੇਟ ਐਵਾਰਡੀ, ਅਜੈ ਸ਼ਰਮਾ ਪ੍ਰੋਜੈਕਟ ਐਸੋਸੀਏਟ ਸਾਇੰਟਿਸਟ, ਸੀਐੱਸਆਈਆਰ ਨਵੀਂ ਦਿੱਲੀ, ਡਾ. ਪੁਸ਼ਪਾਂਜਲੀ ਤ੍ਰਿਪਾਠੀ ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ ਨਵੀਂ ਦਿੱਲੀ ਸ਼ਾਮਿਲ ਸਨ। ਮਾਹਿਰਾਂ ਨੇ ਬਹੁਤ ਵਧੀਆ ਸੈਸ਼ਨ ਦੌਰਾਨ ਬਾਲ ਵਿਗਿਆਨੀਆਂ ਨੂੰ ਹੱਥੀਂ ਗਤੀਵਿਧੀਆਂ ਕਰਵਾਈਆਂ ਜਿਸ ਵਿਚ ਵਿਦਿਆਰਥੀਆਂ ਨੇ ਬਹੁਤ ਰੁਚੀ ਦਿਖਾਈ।ਇਹ ਪ੍ਰੋਗਰਾਮ ਰੁਪਿੰਦਰਜੀਤ ਕੌਰ ਦੁਆਰਾ ਕੁਸ਼ਲਤਾ ਨਾਲ ਆਯੋਜਿਤ ਕੀਤਾ ਗਿਆ ਸੀ ਅਤੇ ਐਂਕਰ ਵਜੋਂ ਪ੍ਰੋਗਰਾਮ ਦਾ ਸੰਚਾਲਨ ਕੀਤਾ। ਗੁਰਦਿਆਲ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸੀਐੱਸਆਈਆਰ ਨਵੀਂ ਦਿੱਲੀ ਤੋਂ ਆਈ ਟੀਮ ਦਾ ਇਸ ਵਰਕਸ਼ਾਪ ਵਿਚ ਜ਼ਿਲ੍ਹਾ ਮੋਗਾ ਦੇ ਬਾਲ ਵਿਗਿਆਨੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਿਗਿਆਨ ਵਿਸ਼ੇ ਵਿਚ ਰੁਚੀ ਪੈਦਾ ਕਰਨ ਲਈ ਆਭਾਰ ਪ੍ਰਗਟ ਕੀਤਾ। ਇਹ ਰਾਸ਼ਟਰੀ ਪੱਧਰ ਦੀ ਹੈਂਡਜ਼ ਆਨ ਸਾਇੰਸ ਦੀ ਵਰਕਸ਼ਾਪ ਜ਼ਿਲ੍ਹਾ ਮੋਗਾ ਵਿਚ ਪਹਿਲੀ ਵਾਰ ਆਯੋਜਿਤ ਹੋਈ ਹੈ ਜਿਸ ਦਾ ਸਿਹਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਸ਼ੀਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਿਆਲ ਸਿੰਘ ਨੂੰ ਜਾਂਦਾ ਹੈ। ਇਸ ਮੌਕੇ