ਰਾਜਪੂਤ ਭਲਾਈ ਸੰਸਥਾ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ
ਰਾਜਪੂਤ ਭਲਾਈ ਸੰਸਥਾ ਮੋਗਾ ਵੱ
Publish Date: Wed, 28 Jan 2026 04:23 PM (IST)
Updated Date: Thu, 29 Jan 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਰਾਜਪੂਤ ਭਲਾਈ ਸੰਸਥਾ ਮੋਗਾ ਵੱਲੋਂ ਸਮਾਜਸੇਵੀ ਕਾਰਜਾਂ ਦੀ ਲੜੀ ਅਧੀਨ ਸਰਕਾਰੀ ਪਰਾਇਮਰੀ ਸਕੂਲ ਨੰਬਰ 3 ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਪੈੱਨ ਅਤੇ ਪੈਨਸਿਲਾਂ ਆਦਿ ਵੰਡੀਆਂ ਗਈਆਂ। ਇਸ ਸਮੇਂ ਪ੍ਰਬੰਧਕ ਕੁਲਦੀਪ ਸਿੰਘ ਕੋਮਲ ਅਤੇ ਭੁਪਿੰਦਰ ਸਿੰਘ ਧੁੰਨਾ ਨੇ ਕਿਹਾ ਕਿ ਸੰਸਥਾ ਵੱਲੋਂ ਸਮੇਂਸਮੇਂ ਸਮਾਜ ਸੇਵੀ ਕਾਰਜ ਕੀਤੇ ਜਾਂਦੇ ਹਨ ਅਤੇ ਸਕੂਲਾਂ ਵਿਚ ਗਰਮ ਕੋਟੀਆਂ, ਬੂਟ, ਜੁਰਾਬਾਂ ਅਤੇ ਸਟੇਸ਼ਨਰੀ ਵੰਡੀ ਜਾਂਦੀ ਹੈ ਅਤੇ ਮੁਫ਼ਤ ਮੀਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਵੱਖਵੱਖ ਸਕੂਲਾਂ ਵਿਚ ਬੂਟੇ ਵੀ ਲਗਵਾਏ ਜਾਂਦੇ ਹਨ। ਸੰਸਥਾ ਦੇ ਹੋਰ ਅਹੁਦੇਦਾਰਾਂ ਜਸਵੰਤ ਸਿੰਘ ਬੈਂਕ ਅਫ਼ਸਰ, ਵਿਜੇ ਕੁਮਾਰ ਕੰਡਾ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਧੂਰੀ, ਰਣਜੀਤ ਸਿੰਘ ਸਬਰੀਨਾ, ਕਮਲ ਪ੍ਰਦੀਪ ਵਿਸ਼ੇਸ਼ ਮਹਿਮਾਨ ਆਦਿ ਨੇ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਗੁਰਮੁਖ ਸਿੰਘ ਸੈਂਟਰ ਹੈੱਡ ਟੀਚਰ, ਚੰਚਲ ਬਾਲਾ, ਮੰਜੂ ਬਾਲਾ, ਸਵਰਨਜੀਤ ਕੌਰ, ਦੀਕਸ਼ਾ, ਮੋਨਿਕਾ, ਅਲਕਾ ਰਾਣੀ, ਜਸਮੀਤ ਕੌਰ, ਸੰਦੀਪ ਕੌਰ, ਲਖਵੀਰ ਸਿੰਘ ਅਤੇ ਹਰਜੀਤ ਸਿੰਘ ਸਮੂਹ ਸਟਾਫ਼ ਨੇ ਰਾਜਪੂਤ ਭਲਾਈ ਸੰਸਥਾ ਦੇ ਇਸ ਪਰਉਪਕਾਰੀ ਕਾਰਜ ਲਈ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।