- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਹੋਈ। ਜਿਸ ਵਿਚ ਪੰਜਾਬ ਭਰ ਤੋਂ ਸੂਬਾ ਸ੍ਰਪਰਸਤ ਸੁਰਜੀਤ ਸਿੰਘ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ, ਚੇਅਰਮੈਨ ਐੱਚਐੱਸ ਰਾਣੂ, ਸੀਨੀਅਰ ਵਾਇਸ ਪ੍ਰਧਾਨ ਸੀਆਰ ਸ਼ੰਕਰ ਅਤੇ ਅਵਤਾਰ ਸਿੰਘ, ਪ੍ਰੈੱਸ ਸਕੱਤਰ ਚਮਕੌਰ ਸਿੰਘ ਲੁਧਿਆਣਾ ਅਤੇ ਵਾਇਸ ਪ੍ਰਧਾਨ ਦਿਲਦਾਰ ਸਿੰਘ ਚਾਹਲ ਨਵਾਂ ਸ਼ਹਿਰ ਆਦਿ ਆਗੂਆਂ ਸਮੇਤ ਸੂਬਾ ਅਤੇ ਜ਼ਿਲ੍ਹਾ ਆਗੂਆਂ ਨੇ ਹਿੱਸਾ ਲਿਆ। ਪਿਛਲੇ ਦਿਨੀਂ ਸਾਮਰਾਜੀਆਂ ਵੱਲੋਂ ਇਰਾਨ ਉੱਪਰ ਥੋਪੀ ਨਿਹੱਕੀ ਜੰਗ ਦੀ ਭੇਟਾ ਚੜ੍ਹੇ ਬੇਕਸੂਰ ਲੋਕਾਂ ਅਤੇ ਜਥੇਬੰਦਕ ਪਰਿਵਾਰਾਂ ਵਿਚ ਹੋਈਆਂ ਅਣਹੋਣੀਆਂ ਘਟਨਾਵਾਂ ਵਿਚ ਵਿੱਛੜੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ ਅਤੇ ਸਾਮਰਾਜੀ ਤਾਕਤਾਂ ਵੱਲੋਂ ਕੁਦਰਤੀ ਸਾਧਨਾਂ ’ਤੇ ਕਾਬਜ਼ ਹੋਣ ਲਈ ਥੋਪੀ ਨਿਹੱਕੀ ਜੰਗ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜੰਗ ਤੁਰੰਤ ਬੰਦ ਕੀਤੀ ਜਾਵੇ। ਮੀਟਿੰਗ ਵਿਚ ਪਹੁੰਚੇ ਸਾਥੀਆਂ ਦਾ ਸਵਾਗਤ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਵੱਲੋਂ ਸੂਬਾ ਪੱਧਰੀ ਸਰਗਰਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸ਼ਾਮਲ ਆਗੂਆਂ ਵੱਲੋਂ ਆਪਣੇ ਆਪਣੇ ਜ਼ਿਲ੍ਹਿਆਂ ਦੀ ਸਰਗਰਮੀ ਰਿਪੋਰਟ ਪੇਸ਼ ਕੀਤੀ ਗਈ। ਮੌਜੂਦਾ ਹਾਲਤਾਂ ’ਤੇ ਵਿਚਾਰ ਸਾਂਝੇ ਕਰਦਿਆਂ ਜਥੇਬੰਦਕ ਤਾਣੇ ਬਾਣੇ ਦੀ ਮਜ਼ਬੂਤੀ ਅਤੇ ਲਾਮਬੰਦੀ ਸਬੰਧੀ ਵਿਉਂਤਬੰਦੀ ਵੀ ਕੀਤੀ ਗਈ। ਸੂਬਾ ਪ੍ਰਧਾਨ ਗੋਇਲ ਵੱਲੋਂ ਪੰਜਾਬ ਸਰਕਾਰ ਬਾਰੇ ਤਿੱਖੇ ਪ੍ਰਤੀਕਰਮ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੈਨਲ ਮੀਟਿੰਗ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ ਜਿਸ ਕਾਰਨ ਸੂਬੇ ਭਰ ਦੇ ਪ੍ਰੈਕਟੀਸ਼ਨਰਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ ਅਤੇ ਸਿਖਲਾਈ ਅਤੇ ਮਾਨਤਾ ਦੀ ਮੰਗ ਨੂੰ ਮਨਵਾਉਣ ਲਈ ਅਤੇ ਲੋਕ ਮੁੱਦਿਆਂ ਤੋਂ ਘੇਸਲ ਵੱਟ ਬੈਠੀ ਪੰਜਾਬ ਸਰਕਾਰ ਨੂੰ ਜਗਾਉਣ ਲਈ ''ਜਾਗੋ ਸਰਕਾਰ ਜਾਗੋ'' ਦੇ ਸੁਲੋਗਨ ਹੇਠ ਰੋਸ ਪ੍ਰਦਰਸ਼ਨ ਅਤੇ ਮੁੱਖ ਮੰਤਰੀ ਦੀ ਸੰਗਰੂਰ ਵਿਖੇ ਰਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਲ ਇੰਡੀਆ ਹੈਲਥ ਪ੍ਰੋਵਾਈਡਰ ਐਸੋਸੀਏਸ਼ਨ ਦੇ ਨਾਮ ’ਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕੇਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਅਨੁਭਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਚ ਹੋਈ ਸੀ। ਜਿਸ ਵਿਚ ਹਾਜ਼ਰ ਨੁਮਾਇੰਦਿਆਂ ਵੱਲੋਂ ਮੰਗ ਕੀਤੀ ਕਿ ਨੈਸਨਲ ਮੈਡੀਕਲ ਕਮਿਸ਼ਨ ਵਿਚ ਸੋਧ ਕਰਕੇ ਭਾਰਤ ਪੱਧਰ ’ਤੇ ਲੱਖਾਂ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਸਿੱਖਿਆ ਦੇ ਕੇ ਹੈਲਥ ਪ੍ਰੋਵਾਈਡ ਕਰਾਉਣ ਦੀ ਮਾਨਤਾ ਦਿੱਤੀ ਜਾਵੇ। ਮਾਨਯੋਗ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਵੱਲੋਂ ਹਾਜ਼ਰ ਆਗੂਆਂ ਨੂੰ ਜਲਦੀ ਹੀ ਮੰਗਾਂ ਨੂੰ ਪੂਰੀਆਂ ਕਰਨ ਦਾ ਵਿਸ਼ਵਾਸ ਦਵਾਇਆ ਪਰ ਪੰਜਾਬ ਸਰਕਾਰ ਵੱਲੋਂ ਚੋਣ ਵਾਅਦੇ ਮੁਤਾਬਿਕ ਅਤੇ ਪੈਨਲ ਮੀਟਿੰਗ ਦੇ ਫ਼ੈਸਲੇ ਨੂੰ ਲਾਗੂ ਕਰਨ ਵਿਚ ਅਣਦੇਖੀ ਖ਼ਿਲਾਫ਼ ਪੰਜਾਬ ਦੇ ਲੱਖਾਂ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਲੋਕਾਂ ਵਿਚ ਬਹੁਤ ਰੋਸ ਹੈ। ਇਸ ਸਮੇਂ ਲੀਗਲ ਐਡਵਾਈਜ਼ਰ ਜਸਵਿੰਦਰ ਸਿੰਘ ਭੋਗਲ, ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਸਹਾਇਕ ਸਕੱਤਰ ਰਣਜੀਤ ਸਿੰਘ ਸੋਹੀ, ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ ਡੋਡ ਫ਼ਰੀਦਕੋਟ, ਸਵਰਨ ਮੋਗਾ, ਪ੍ਰਤਾਪ ਸਿੰਘ ਸੋਢੀ ਜਲੰਧਰ, ਮਨਜੀਤ ਸਿੰਘ ਫਤਿਹਗੜ੍ਹ ਸਾਹਿਬ, ਹਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਰਜਿੰਦਰ ਸਿੰਘ ਔਲਖ ਮੁਕਤਸਰ, ਸੁਖਪਾਲ ਸਿੰਘ ਢਿਲਵਾਂ, ਰਾਕੇਸ਼ ਬਸੀ ਹੁਸ਼ਿਆਰਪੁਰ, ਅਸ਼ੋਕ ਸਿੰਘ ਪਟਿਆਲਾ, ਟਹਿਲ ਸਿੰਘ ਮੋਹਾਲੀ, ਸਤਨਾਮ ਸਿੰਘ ਕੰਡੀਲਾ, ਜ਼ਿਲ੍ਹਾ ਪ੍ਰਧਾਨ ਸੱਤ ਪਾਲ ਰਿਸ਼ੀ ਮਾਨਸਾ, ਟੋਨੀ ਗੌਤਮ ਫ਼ਤਿਹਗੜ੍ਹ ਸਾਹਿਬ, ਜਤਿੰਦਰ ਕੁਮਾਰ ਅਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ।