ਧਾਰਮਿਕ ਦੀਵਾਨ ਸਬੰਧੀ ਸ੍ਰੀ ਅਖੰਡ ਪਾਠ ਆਰੰਭ
ਹਰ ਸਾਲ ਦੀ ਤਰ੍ਹਾਂ ਸੰਤ ਰਾਮਪਾਲ
Publish Date: Fri, 13 Feb 2026 03:47 PM (IST)
Updated Date: Sat, 14 Feb 2026 04:00 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਰਗਣ, ਬੱਧਨੀ ਕਲਾਂ: ਹਰ ਸਾਲ ਦੀ ਤਰ੍ਹਾਂ ਸੰਤ ਰਾਮਪਾਲ ਸਿੰਘ ਜੀ ਗੁਰੂ ਨਾਨਕ ਦਰਬਾਰ ਝਾਂਡੇ ਵਾਲਿਆਂ ਵਲੋਂ 15 ਫ਼ਰਵਰੀ ਦਿਨ ਐਤਵਾਰ ਨੂੰ ਸਜਾਏ ਜਾ ਰਹੇ ਧਾਰਮਿਕ ਰੂਹਾਨੀ ਦੀਵਾਨ ਦੀਆਂ ਤਿਆਰੀਆਂ ਦੇ ਸਬੰਧ ਵਿਚ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ, ਬਾਬਾ ਪਰਮਜੋਤ ਸਿੰਘ, ਬਾਬਾ ਨਵਯੁੱਗ ਸਿੰਘ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਬੱਧਨੀ ਕਲਾਂ ਵਿਖੇ ਵੱਡੀ ਗਿਣਤੀ ’ਚ ਦੇਸ਼ ਵਿਦੇਸ਼ ਤੋਂ ਪਹੁੰਚੇ ਸੇਵਾਦਾਰਾਂ ਅਤੇ ਨਗਰ ਨਿਵਾਸੀਆਂ ਨੇ ਆਪੋ ਆਪਣੀਆਂ ਡਿਉੂਟੀਆਂ ਬਾਖੂਬੀ ਸੰਭਾਲ ਲਈਆਂ ਹਨ। ਮੰਡੀ ’ਚ ਸਫ਼ਾਈ ਲਗਾਤਾਰ ਕਰਵਾਈ ਜਾ ਰਹੀ ਹੈ ਅਤੇ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਤੋਂ ਪਹੁੰਚੇ ਸੇਵਾਦਾਰਾਂ ਵੱਲੋਂ ਭਾਂਡੇ ਅਤੇ ਹੋਰ ਸਾਮਾਨ ਦੀ ਸਾਂਭਸੰਭਾਲ ਦੇ ਨਾਲ ਨਾਲ ਅਤੁੱਟ ਲੰਗਰ ਦੀ ਤਿਆਰੀ ਵੀ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ 13 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸੇਵਾਦਾਰਾਂ ਵੱਲੋਂ ਸਜਾਈ ਗਈ ਵਿਸ਼ੇਸ਼ ਪਾਲਕੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਬੜੇ ਹੀ ਸਤਿਕਾਰ ਨਾਲ ਸ਼ਸ਼ੋਭਿਤ ਕਰਦਿਆਂ ਸ੍ਰੀ ਅਖੰਡ ਪਾਠਾਂ ਦੀ ਆਰੰਭਤਾ ਕੀਤੀ ਗਈ ਹੈ ਜਿੰਨ੍ਹਾਂ ਦੇ ਭੋਗ 15 ਫ਼ਰਵਰੀ ਦਿਨ ਐਤਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ ਪਾਉਣ ਉਪਰੰਤ 9 ਤੋਂ 1 ਵਜੇ ਤੱਕ ਰੁਹਾਨੀ ਦੀਵਾਨ ਸਜਾਇਆ ਜਾਵੇਗਾ ਜਿਸ ਦੌਰਾਨ ਜਿੱਥੇ ਪ੍ਰਸਿੱਧ ਕਵੀਸ਼ਰੀ ਅਤੇ ਕੀਰਤਨੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ ਹੀ ਸੰਤ ਰਾਮਪਾਲ ਸਿੰਘ ਝਾਂਡੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਾ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ। ਸੰਤ ਰਾਮਪਾਲ ਸਿੰਘ ਵੱਲੋਂ ਇਲਾਕੇ ਦੀਆਂ ਸੰਗਤਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਸਕੱਤਰ ਸੁਖਚੈਨ ਸਿੰਘ ਰੌਤਾ, ਲੇਖਾਕਾਰ ਅੰਮ੍ਰਿਤਾ ਸਿੰਘ, ਸੂਰਜ ਪ੍ਰਕਾਸ਼ ਸ਼ਰਮਾ ਹਾਂਗਕਾਂਗ, ਬਲਦੇਵ ਸਿੰਘ ਭੰਗੂ ਸੇਵਾਮੁਕਤ ਸਕੱਤਰ, ਅਜੈਬ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਗਿੱਲ, ਸੁਖਦੇਵ ਸਿੰਘ ਧੰਮੂ, ਜਗਰਾਜ ਸਿੰਘ ਮੰਡੀ ਸੁਪਰਵਾਈਜ਼ਰ, ਨਿਰਭੈ ਸਿੰਘ ਮੰਡੀ ਸੁਪਰਵਾਈਜ਼ਰ, ਮਨਜੀਤ ਸਿੰਘ ਕਲਰਕ, ਹਰਮਨ ਸਿੰਘ, ਮੋਹਿਤ ਸਿੰਘ, ਜਸਪ੍ਰੀਤ ਸਿੰਘ, ਕਾਲਾ ਸਿੰਘ, ਹਰਜੀਤ ਸਿੰਘ, ਬੁੱਧ ਸਿੰਘ ਰਾਉੂਕੇ, ਪ੍ਰੀਤਮ ਸਿੰਘ, ਮੁਨਸ਼ੀ ਸਿੰਘ, ਦਰਸ਼ਨ ਸਿੰਘ, ਵਿਜੇ ਕੁਮਾਰ, ਹਰਜੀਤ ਸਿੰਘ, ਬੇਅੰਤ ਸਿੰਘ, ਕਾਲਾ ਸਿੰਘ ਤੋਂ ਇਲਾਵਾ ਬੀਬੀ ਜਰਨੈਲ ਕੌਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਨਾਜ਼ਮ , ਦਲਜੀਤ ਕੌਰ, ਸੋਨੀ ਰਾਣੀ, ਅਮਰਜੀਤ ਕੌਰ ਆਦਿ ਸਮੇਤ ਹੋਰ ਸੇਵਾਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ।