ਲਾਲ ਦੁਆਰੇ ਮੰਦਰ ਵਿਖੇ ਸਤਿਸੰਗ ਸਮਾਗਮ ਕਰਵਾਇਆ
ਸ਼੍ਰੀ-ਸ਼੍ਰੀ 1008 ਪਰਮਹੰਸਸੰਕੀਰਤਨ ਦੌਰਾਨ ਭਜਨ ਗਾਉਂਦੇ ਹੋਏ ਮਹਿਲਾ ਸਮੂਹ ਦੀਆਂ ਮੈਂਬਰ ਤੇ ਸ਼ਰਧਾਲੂ।
Publish Date: Fri, 30 Jan 2026 03:54 PM (IST)
Updated Date: Sat, 31 Jan 2026 04:02 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਸ਼੍ਰੀ-ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਜੀ ਅੱਗੇ ਮੱਥਾ ਟੇਕਿਆ ਅਤੇ ਗੁਰੂ ਦੀ ਉਸਤਤਿ ਸੁਣੀ। ਪੰਡਿਤ ਸ਼ਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵਕ ਰਾਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ, ਰਿਸ਼ੀ ਕਪੂਰ ਅਤੇ ਹੋਰਾਂ ਨੇ ਬਾਬਾ ਲਾਲ ਜੀ ਦੇ ਦਰਬਾਰ ਵਿਚ ਦੀਵੇ ਜਗਾਉਣ ਦੀ ਰਸਮ ਨਿਭਾਈ। ਇਸ ਮੌਕੇ ਮਹਿਲਾ ਸਤਿਸੰਗ ਸਮੂਹ ਦੀਆਂ ਮੈਂਬਰਾਂ ਨੇ ਬਾਬਾ ਲਾਲ ਦਿਆਲ ਜੀ ਅਤੇ ਖਾਟੂ ਵਾਲੇ ਸ਼ਿਆਮ ਬਾਬਾ ਦੀ ਉਸਤਤ ਵਿਚ ਭਜਨ ਗਾਏ। ਇਸ ਮੌਕੇ ਭਜਨ ਗਾਇਕਾਂ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸਾਰਿਆਂ ਨੂੰ ਮੰਦਰ ਵਿਚ ਹੋਣ ਵਾਲੇ ਰੋਜ਼ਾਨਾ ਕੀਰਤਨ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਮੂਰਤੀ ਜਲਦੀ ਹੀ ਮੰਦਰ ਦੇ ਮੁੱਖ ਸਤਿਸੰਗ ਹਾਲ ਵਿਚ ਸਥਾਪਿਤ ਕੀਤੀ ਜਾਵੇਗੀ ਜਿਸ ਲਈ ਅੰਤਿਮ ਤਿਆਰੀਆਂ ਚੱਲ ਰਹੀਆਂ ਹਨ। ਕੀਰਤਨ ਤੋਂ ਬਾਅਦ ਬਾਬਾ ਲਾਲ ਜੀ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ। ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਿੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਾਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ, ਅਨਿਲ ਕੁਮਾਰ, ਰਾਜਿੰਦਰ ਕੁਮਾਰ ਨਾਰੰਗ ਅਤੇ ਸਾਰੇ ਸੇਵਾਦਾਰ ਮੌਜੂਦ ਸਨ।