ਲਿਖਾਰੀ ਸਭਾ ਮੋਗਾ ਨੇ ਕੀਤਾ ਵਿਚਾਰ ਵਟਾਂਦਰਾ
ਨੇਚਰ ਪਾਰਕ ਵਿਖ਼ੇ ਲਿਖਾਰੀ ਸਭਾ ਮੋਗਾ
Publish Date: Mon, 09 Mar 2026 04:16 PM (IST)
Updated Date: Tue, 10 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਨੇਚਰ ਪਾਰਕ ਵਿਖ਼ੇ ਲਿਖਾਰੀ ਸਭਾ ਮੋਗਾ ਦੀ ਵਿਸ਼ੇਸ ਮੀਟਿੰਗ ਪਰਮਜੀਤ ਸਿੰਘ ਦੀ ਪ੍ਰਧਾਗੀ ਹੇਠ ਹੋਈ। ਇਸ ਮੀਟਿੰਗ ਵਿਚ ਮੌਜੂਦਾ ਅਮਰੀਕਾ ਇਰਾਨ ਜੰਗ ਬਾਰੇ ਖੁਲ੍ਹਾ ਵਿਚਾਰ ਵਟਾਂਦਰਾ ਕਰਦਿਆਂ ਲੇਖਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਸੰਸਾਰ ’ਤੇ ਯੁੱਧ ਦੀਆਂ ਸਭਾਵਨਾਵਾਂ ਵੱਧ ਰਹੀਆਂ ਹਨ ਜੋ ਚਿੰਤਾਜਨਕ ਹੈI ਇਕ ਮਤਾ ਪਾਸ ਕਰਕੇ ਅੰਤਰਰਾਸ਼ਟਰੀ ਇਸਤਰੀ ਦਿਵਸ ’ਤੇ ਸਮੂਹ ਬੀਬੀਆਂ ਨੂੰ ਮੁਬਾਰਕਾਂ ਦਿਤੀਆਂ ਗਈਆਂ। ਇਸ ਮੌਕੇ ਮੀਟਿੰਗ ਦਾ ਦਿਨ ਦੂਜੇ ਐਤਵਾਰ ਬਿਜਾਏ ਦੂਜਾ ਸ਼ਨੀਵਾਰ ਕਰਨ ਬਾਰੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਮੌਕੇ ਜੋਧ ਸਿੰਘ ਨੇ ਉਰਦੂ ਤੇ ਪੰਜਾਬੀ ਵਿਚ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਕਵਿਤਾ ਪੇਸ ਕੀਤੀ। ਲੇਖਕਾਂ ਵਿਚੋ ਪਰਮਜੀਤ ਸਿੰਘ ਚੁਹੜਚੱਕ, ਸੁਰਜੀਤ ਸਿੰਘ ਕਾਲੇਕੇ, .ਡਾ ਬਲਦੇਵ ਸਿੰਘ ਢਿੱਲੋਂ , ਜੰਗੀਰ ਸਿੰਘ ਖੋਖਰ, ਮਾਸਟਰ ਪ੍ਰੇਮ ਕੁਮਾਰ, ਬਲਵੀਰ ਪਰਦੇਸੀ, ਗੁਰਨਾਮ ਗਾਮਾ ਨੇ ਗੀਤਾ ਗ਼ਜ਼ਲਾਂ ਤੇ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ। ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਹਰਸਿਮਰਤ ਕੌਰ ਵੱਲੋਂ ਲਿਖੀ ਅੰਤਰਰਾਸ਼ਟਰੀ ਦਿਵਸ ਨੂੰ ਕਵਿਤਾ ਪੇਸ ਕੀਤੀ। ਨਛੱਤਰ ਸਿੰਘ ਪ੍ਰੇਮੀ ਨੇ ਨਵੇਂ ਨਾਵਲ ਦਾ ਕਾਂਡ ਸਾਂਝਾ ਕੀਤਾ।