ਸਾਹਿਤਕਾਰ ਜਗਜੀਤ ਸਿੰਘ ਬਾਵਰਾ ਦਾ ਕੀਤਾ ਸਨਮਾਨ
ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਮੀਟਿੰਗ ਦੌਰਾਨ
Publish Date: Wed, 11 Mar 2026 05:03 PM (IST)
Updated Date: Thu, 12 Mar 2026 04:03 AM (IST)

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ: ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਮੀਟਿੰਗ ਦੌਰਾਨ ਸਭਾ ਦੇ ਸਰਪ੍ਰਸਤ ਅਤੇ ਪੰਜਾਬੀ ਮਾਂ ਡਾਟ ਕਾਮ ਯੂਐੱਸਏ ਡਾਇਰੈਕਟਰ ਸਾਹਿਤਕਾਰ ਜਗਜੀਤ ਸਿੰਘ ਬਾਵਰਾ ਅਤੇ ਉਨ੍ਹਾਂ ਦੀ ਪਤਨੀ ਮਲਕੀਤ ਕੌਰ ਬਾਵਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਜਗਜੀਤ ਸਿੰਘ ਬਾਵਰਾ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਵਿਚ ਜ਼ਿੰਦਾ ਰੱਖਣ ਲਈ ਲੇਖਕਾਂ ਵੱਲੋਂ ਰਚੇ ਨੇ ਸਾਹਿਤ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਵੱਧ ਤੋਂ ਵੱਧ ਸਾਹਿਤਕ ਸਮਾਗਮ ਕਰਵਾਉਣ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਹਿਤ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਵਿਚ ਵੀ ਸਾਹਿਤਕ ਸਮਾਰੋਹ ਕਰਵਾਉਣ ਲਈ ਸਭਾ ਦੇ ਨੁਮਾਇੰਦਿਆਂ ਨੂੰ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਸਭਾ ਦੀ ਆਰਥਿਕ ਸਹਾਇਤਾ ਵਾਸਤੇ ਤਿੰਨ ਹਜ਼ਾਰ ਰੁਪਏ ਦੀ ਰਾਸ਼ੀ ਸਭਾ ਨੂੰ ਭੇਂਟ ਕੀਤੀ। ਉਪਰੰਤ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਵੱਲੋਂ ਬਾਵਰਾ ਪਰਿਵਾਰ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਭਾ ਪ੍ਰਤੀ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਰੋਸ਼ਨੀ ਪਾਈ ਗਈ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਜਗਜੀਤ ਸਿੰਘ ਬਾਵਰਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਮੈਂਬਰ ਮੁਕੰਦ ਕਮਲ, ਸੁਖਚੈਨ ਸਿੰਘ ਠੱਠੀ ਭਾਈ,ਅਮਰ ਘੋਲੀਆ, ਜਗਦੀਸ਼ ਪ੍ਰੀਤਮ, ਅਰਸ਼ਦੀਪ ਸ਼ਰਮਾਂ, ਕੁਲਦੀਪ ਕੌਰ ਮਾਹਲਾ, ਜਸਪ੍ਰੀਤ ਕੌਰ, ਮਲਕੀਤ ਕੌਰ ਬਾਵਰਾ,ਪਰਮਜੀਤ ਸਿੰਘ ਬਾਘਾਪੁਰਾਣਾ, ਜਸਵੀਰ ਸ਼ਰਮਾਂ ਦੱਦਾਹੂਰ, ਜਸਵੰਤ ਜੱਸੀ, ਚਰਨਜੀਤ ਗਿੱਲ ਸਮਾਲਸਰ ,ਕਰਮ ਸਿੰਘ ਕਰਮ ਅਤੇ ਹਰਚਰਨ ਸਿੰਘ ਰਾਜੇਆਣਾ ਵੀ ਹਾਜ਼ਰ ਸਨ।