ਨਵ ਪੰਜਾਬੀ ਸਾਹਿਤ ਸਭਾ ਨੇ ਕੀਤਾ ਵਿਚਾਰ ਵਟਾਂਦਰਾ
ਨਵ ਪੰਜਾਬੀ ਸਾਹਿਤਨਵ ਪੰਜਾਬੀ ਸਾਹਿਤ ਸਭਾ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਹਾਜ਼ਰ ਮੈਂਬਰ।
Publish Date: Sun, 01 Feb 2026 05:24 PM (IST)
Updated Date: Mon, 02 Feb 2026 04:08 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਨਵ ਪੰਜਾਬੀ ਸਾਹਿਤ ਸਭਾ ਦੀ ਵਿਸ਼ੇਸ਼ ਇਕੱਤਰਤਾ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਲੜਕੇ ਜ਼ੀਰਾ ਰੋਡ ਵਿਖੇ ਹੋਈ, ਜਿਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਦੇ ਮੁੱਦੇ ਵਿਚਾਰ ਅਧੀਨ ਸਨ।ਸਰਬ ਸੰਮਤੀ ਨਾਲ ਆਉਂਦੇ ਦਿਨਾਂ ਵਿਚ ਸਭਾ ਵੱਲੋਂ ਇਕ ਕਵੀ ਦਰਬਾਰ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ। ਪ੍ਰੋ ਗੁਰਦੀਪ ਸਿੰਘ ਖਿੰਡਾ ਨੇ ਦੇਸ਼ ਵਿਚ ਧਰਮ ਅਤੇ ਜਾਤੀਵਾਦ ਦੇ ਵਧ ਰਹੇ ਖ਼ਤਰੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਗਦੀਸ਼ ਲਾਲ ਨੇ ਸਮਾਜਿਕ ਮੁੱਦੇ ਦੀਆਂ ਸਿੱਖਿਆਵਾਂ ਦਿੰਦਿਆਂ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗ਼ਜ਼ਲਗੋ ਜੀਵਨ ਸਿੰਘ ਹਾਣੀ, ਬਲਵਿੰਦਰ ਸਿੰਘ ਬੀਏ, ਗੁਰਦੀਪ ਸਿੰਘ ਖਿੰਡਾ, ਸ਼ਮਸ਼ੇਰ ਸਿੰਘ, ਵਿਵੇਕ, ਜਗਦੀਸ਼ ਲਾਲ ਨੇ ਆਪਣੀਆ ਕਾਵਿ ਰਚਨਾਵਾਂ ਨਾਲ ਸਾਹਿਤਕ ਮਾਹੌਲ ਦੀ ਸਿਰਜਣਾ ਕੀਤੀ। ਇਸ ਵਿਸ਼ੇਸ਼ ਇਕੱਤਰਤਾ ਦੀ ਕਾਰਵਾਈ ਸੱਕਤਰ ਵਿਵੇਕ ਨੇ ਸੁੱਚਜੇ ਢੰਗ ਨਾਲ ਚਲਾਈ।