ਇਲੈਕਟ੍ਰੋਹੋਮਿਓਪੈਥਿਕ ਸੈਂਟਰ ਦਾ ਉਦਘਾਟਨ
ਬੀਤੇ ਦਿਨੀ ਡਾ. ਗੁਰਪ੍ਰੀਤ ਸਿੰਘ ਦੇ ਨਵੇਂ
Publish Date: Sat, 14 Feb 2026 03:53 PM (IST)
Updated Date: Sun, 15 Feb 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਬੀਤੇ ਦਿਨੀ ਡਾ. ਗੁਰਪ੍ਰੀਤ ਸਿੰਘ ਦੇ ਨਵੇਂ ਕਲੀਨਿਕ ਸੋਢੀ ਇਲੈਕਟ੍ਰੋਹੋਮਿਉਪੈਥਿਕ ਸੈਂਟਰ ਦਾ ਉਦਘਾਟਨ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਡਾ. ਕਮਲਜੀਤ ਕੌਰ ਸੇਖੋਂ, ਡਾ. ਜਗਜੀਤ ਸਿੰਘ ਗਿੱਲ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਐੱਸਕੇ ਕਟਾਰੀਆ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਕੁਦਰਤੀ ਪੌਦਿਆਂ ਦੇ ਅਰਕ ਤੋਂ ਤਿਆਰ ਦਵਾਈਆਂ ਦਾ ਕੋਈ ਸਾਈਡਇਫੈਕਟ ਨਹੀਂ ਹੁੰਦਾ ਇਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਸਮੇਂ ਡਾ. ਰਾਜੇਸ਼ ਕੁਮਾਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਮਨਦੀਪ ਸਿੰਘ, ਡਾ. ਰਾਮੇਸ਼ ਕੁਮਾਰ ਅਤੇ ਡਾ ਨਵਦੀਪ ਸਿੰਘ ਆਦਿ ਹਾਜ਼ਰ ਸਨ।