ਸੋਨੂੰ ਅਰੋੜਾ ਬਣੇ ਬੀਜੇਪੀ ਦੇ ਜ਼ਿਲ੍ਹਾ ਪ੍ਰਚਾਰਕ ਕਨਵੀਨਰ
ਮੋਗਾ ਸ਼ਹਿਰ ਵਿਚ ਸਮਾਜਸੇਵੀ ਕਾਰਜਾਂ
Publish Date: Sat, 07 Mar 2026 04:38 PM (IST)
Updated Date: Sun, 08 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਵਿਚ ਸਮਾਜਸੇਵੀ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਉੱਘੇ ਸਮਾਜਸੇਵੀ ਸੋਨੂੰ ਅਰੋੜਾ ਨੂੰ ਭਾਰਤੀ ਜਨਤਾ ਪਾਰਟੀ ਨੇ ਅਹਿਮ ਜ਼ਿੰਮੇਵਾਰੀ ਦਿੰਦਿਆਂ ਸੋਨੂੰ ਅਰੋੜਾ ਨੂੰ ਜ਼ਿਲ੍ਹਾ ਪ੍ਰਚਾਰਕ ਕਨਵੀਨਰ ਦੀ ਕਮਾਂਡ ਸੌਂਪੀ ਹੈ। ਇਸ ਦੌਰਾਨ ਮਹੁੱਲੇ ਸਮੇਤ ਪੂਰੇ ਮੋਗਾ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਨਵ ਨਿਯੁਕਤ ਜ਼ਿਲ੍ਹਾ ਪ੍ਰਚਾਰਕ ਕਨਵੀਨਰ ਸੋਨੂੰ ਅਰੋੜਾ ਦਾ ਜਿੱਥੇ ਮੌਹੱਲਾ ਵਾਸੀਆਂ ਨੇ ਸਵਾਗਤ ਕੀਤਾ ਹੈ, ਉੱਥੇ ਸੋਨੂੰ ਅਰੋੜਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੋਨੂੰ ਅਰੋੜਾ ਨੇ ਗੱਲਬਾਤ ਕਰਦਿਆਂ ਪਾਰਟੀ ਹਾਈ ਕਮਾਂਡ ਦਾ ਜਿੱਥੇ ਧੰਨਵਾਦ ਕੀਤਾ ਹੈ, ਉੱਥੇ ਹੀ ਉਨ੍ਹਾਂ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਇਸ ਜ਼ਿਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੇ ਪ੍ਰਚਾਰ ਲਈ ਹੁਣੇ ਤੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਪਾਰਟੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦਾ ਮੁਹੱਲਾ ਵਾਸੀਆਂ ਨੇ ਸਵਾਗਤ ਕਰਦਿਆਂ ਲੱਡੂ ਵੰਡੇ ਅਤੇ ਸਨਮਾਨ ਵੀ ਕੀਤਾ। ਇਸ ਮੌਕੇ ਸੁਰਿੰਦਰ ਸ਼ਰਮਾ ਗੁੱਲੂ, ਸੰਜੀਵ ਕੁਮਾਰ, ਪੁਰਸ਼ੋਤਮ ਸ਼ਰਮਾ, ਨਵੀਨ ਕੁਮਾਰ, ਅੰਕੁਰ ਗੋਇਲ, ਅਨੀਸ਼ ਸਚਦੇਵਾ, ਕਮਲ ਕੁਮਾਰ, ਸੁਨੀਲ ਖੰਨਾ, ਹਰਦੀਪ ਗਿੱਲ, ਵਿਮਲ ਜੈਨ, ਗਰੋਵਰ ਨਵੀਨ, ਕੁਮਾਰ ਸੁੰਦਰਲਾਲ, ਅਸ਼ੋਕ ਕੁਮਾਰ ਮਨਚੰਦਾ, ਸੰਜੀਵ ਓਝਾ, ਦੀਪਕ ਬੇਦੀ ਅਤੇ ਹੋਰ ਵੀ ਬਹੁਤ ਸਾਰੇ ਰਾਮਗੰਜ ਲੋਕ ਆਦਿ ਹਾਜ਼ਰ ਹੋਏ।