ਸਮਾਜ ਸੇਵੀ ਸੋਨੂੰ ਅਰੋੜਾ ਜ਼ਿਲ੍ਹਾ ਪ੍ਰਚਾਰ ਕਨਵੀਨਰ ਨਿਯੁਕਤ
ਸਮਾਜ ਸੇਵੀ ਸੋਨੂੰ ਅਰੋੜਾ ਨੂੰ ਭਾਰਤੀ
Publish Date: Tue, 17 Mar 2026 05:21 PM (IST)
Updated Date: Wed, 18 Mar 2026 04:08 AM (IST)
ਵਕੀਲ ਮਹਿਰੋਂ , ਪੰਜਾਬੀ ਜਾਗਰਣ ਮੋਗਾ: ਸਮਾਜ ਸੇਵੀ ਸੋਨੂੰ ਅਰੋੜਾ ਨੂੰ ਭਾਰਤੀ ਜਨਤਾ ਪਾਟਰੀ ਵੱਲੋਂ ਜ਼ਿਲ੍ਹਾ ਪ੍ਰਚਾਰ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਸੋਨੂੰ ਅਰੋੜਾ ਸਾਲਾਸਰ ਧਾਮ ਮੰਦਰ ਗਏ, ਜਿੱਥੇ ਉਨ੍ਹਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਭਗਵਾਨ ਬਾਲਾ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਸਾਲਾਸਰ ਧਾਮ ਕਮੇਟੀ ਵੱਲੋਂ ਭਗਵਾਨ ਬਾਲਾ ਜੀ ਦਾ ਪਵਿੱਤਰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸੋਨੂੰ ਅਰੋੜਾ ਦਾ ਸਨਮਾਨਿਤ ਕੀਤਾ ਗਿਆ ਜਿਸ ਦੀ ਨੁਮਾਇੰਦਗੀ ਪ੍ਰਧਾਨ ਮਨਦੀਪ ਕੁਮਾਰ, ਜਨਰਲ ਸਕੱਤਰ ਜਤਿਨ, ਰਾਜੀਵ ਤਾਂਗੜੀ ਅਤੇ ਨਰੇਸ਼ ਖੰਨਾ ਨੇ ਕੀਤੀ। ਸੋਨੂੰ ਅਰੋੜਾ ਵੱਲੋਂ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਗਿਆ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਸੋਨੂੰ ਅਰੋੜਾ ਨੇ ਕਿਹਾ ਕਿ ਉਹ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।