ਈਟੀਟੀ ਵਿਦਿਆਰਥਣ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ
ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ
Publish Date: Thu, 09 Apr 2026 04:34 PM (IST)
Updated Date: Fri, 10 Apr 2026 04:03 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਮਾਈਲ ਮੋਗਾ ਵੂਮੈਨ ਫਾਊਂਡੇਸ਼ਨ ਮੋਗਾ ਦੀ ਚੇਅਰਪਰਸਨ ਡਾ. ਨੀਨਾ ਗਰਗ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਐੱਸਕੇ ਕਾਲਜ ਆਫ਼ ਐਜੂਕੇਸ਼ਨ ਮੋਗਾ ਵਿਚ ਈਟੀਟੀ (ਪਹਿਲਾ ਸਾਲ) ਦੀ ਪੜ੍ਹਾਈ ਕਰ ਰਹੀ ਇਕ ਵਿਦਿਆਰਥਣ ਨੂੰ 15,000 ਰੁਪਏ ਦੀ ਵਿੱਤੀ ਸਹਾਇਤਾ ਨਾਲ ਸਨਮਾਨਿਤ ਕੀਤਾ। ਵਾਈਸ-ਚੇਅਰਪਰਸਨ ਸ਼ਸ਼ੀ ਅਗਰਵਾਲ ਨੇ ਦੱਸਿਆ ਕਿ ਵਿਦਿਆਰਥਣ ਬਹੁਤ ਹੀ ਹੋਣਹਾਰ ਹੈ ਅਤੇ ਉਸਨੇ ਬੀਬੀਕੇਡੀਏਵੀ ਕਾਲਜ ਅੰਮ੍ਰਿਤਸਰ ਤੋਂ ਆਪਣੀ 10 2 ਜਮਾਤ ਪਾਸ ਕੀਤੀ ਹੈ। ਉਸਨੇ ਵਾਲੀਬਾਲ ਦੀ ਰਾਸ਼ਟਰੀ ਅਤੇ ਰਾਜ ਪੱਧਰੀ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਸਲਾਹਕਾਰ ਸੀਮਾ ਸਿੰਗਲਾ ਨੇ ਦੱਸਿਆ ਕਿ ਵਿਦਿਆਰਥਣ ਦੇ ਪਿਤਾ ਨੇ ਇਕ ਹਾਦਸੇ ਕਾਰਨ ਦੋਵੇਂ ਅੱਖਾਂ ਦੀ ਰੌਸ਼ਨੀ ਗੁਆ ਦਿੱਤੀ। ਵਿੱਤੀ ਤੰਗੀਆਂ ਦੇ ਬਾਵਜੂਦ ਵੀ ਉਹ ਆਪਣੀ ਧੀ ਨੂੰ ਸਿੱਖਿਆ ਦੇਣਾ ਅਤੇ ਉਸਨੂੰ ਇਕ ਆਦਰਸ਼ ਅਧਿਆਪਕ ਬਣਾਉਣਾ ਚਾਹੁੰਦੇ ਹਨ। ਇਹ ਯਕੀਨੀ ਤੌਰ ’ਤੇ ਮਾਣ ਵਾਲੀ ਗੱਲ ਹੈ। ਵਿੱਤ ਸਕੱਤਰ ਸੀਏ ਸੋਨਾਲੀ ਸਿੰਗਲਾ ਨੇ ਦੱਸਿਆ ਕਿ ਸੰਸਥਾ ਪਿਛਲੇ ਚਾਰ ਸਾਲਾਂ ਤੋਂ ਵਿਦਿਆਰਥੀਆਂ ਦੀ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਭਵਿੱਖ ਵਿਚ ਹੋਰ ਵੀ ਉਤਸ਼ਾਹ ਅਤੇ ਸਮਰਪਣ ਨਾਲ ਲੋਕ ਭਲਾਈ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਰਹੇਗੀ। ਇਸ ਮੌਕੇ ਸੀਮਾ ਸਿੰਗਲਾ, ਰਜਨੀ ਗੁਪਤਾ, ਨੀਤੂ ਅਰੋੜਾ, ਨਵਜੋਤ ਕੌਰ, ਸ਼ਸ਼ੀ ਅਗਰਵਾਲ, ਜੋਗਿੰਦਰ ਸੇਠੀ, ਸੀਏ ਸੋਨਾਲੀ ਸਿੰਗਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ |