ਸਰਕਾਰੀ ਪ੍ਰਾਇਮਰੀ ਸਕੂਲ ਦੇ ਹੁਸ਼ਿਆਰ ਬੱਚਿਆਂ ਦਾ ਕੀਤਾ ਸਨਮਾਨ
ਸਰਕਾਰੀ ਪ੍ਰਾਇਮਰੀ ਸਕੂਲ ਦੌਧਰ
Publish Date: Sat, 28 Mar 2026 04:28 PM (IST)
Updated Date: Sun, 29 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਸਰਕਾਰੀ ਪ੍ਰਾਇਮਰੀ ਸਕੂਲ ਦੌਧਰ ਗਰਬੀ ਵਿਖੇ ਸਾਲਾਨਾਂ ਪ੍ਰੀਖਿਆ ਨਤੀਜਿਆਂ ਮੌਕੇ ਸਮਾਜ-ਸੇਵੀ ਸੰਸਥਾ ਮੇਹਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੌਧਰ ਵੱਲੋਂ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਬੈਗ, ਲੰਚ ਬੌਕਸ, ਰਜਿਸਟਰ, ਕਾਪੀਆਂ, ਪਾਣੀ ਵਾਲੀ ਬੋਤਲ, ਪਿੰਨ ,ਜੁਮੈਟਰੀ ਬੌਕਸ ਤੋਂ ਇਲਾਵਾ ਪੜ੍ਹਾਈ ਲਿਖਾਈ ਨਾਲ ਸਬੰਧਤ ਸਮੱਗਰੀ ਤਕਸੀਮ ਕੀਤੀ ਗਈ। ਸਾਦੇ ਤੇ ਪ੍ਰਭਾਵਸ਼ਾਲੀ ਸਿੱਖਿਆ ਸਮਾਗਮ ਦੌਰਾਨ ਸਰਪੰਚ ਜਗਜੀਤ ਸਿੰਘ ਬਰਾੜ, ਸਰਪੰਚ ਸੁਖਦੀਪ ਸਿੰਘ ਸਿੱਧੂ ਸੀਪਾ ਦੌਧਰ, ਮੁੱਖ ਅਧਿਆਪਕ ਗੁਰਪ੍ਰੀਤ ਸਿੰਘ, ਬਲਵੀਰ ਸਿੰਘ ਚੌਂਕੀ ਇੰਚਾਰਜ ਲੋਪੋਂ ਵੱਲੋਂ ਪਹਿਲੀਆਂ ਤਿਨ ਪੁਜੀਸ਼ਨਾਂ ਹਾਸਲ ਕਰਨ ਵਾਲੇ 15 ਬੱਚਿਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਇਸ ਕਾਰਜ ਦੀ ਭਰਪੂਰ ਸਰਾਹਨਾ ਕੀਤੀ ਗਈ। ਇਸ ਮੌਕੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਕਲੱਬ ਮੈਂਬਰ ਡਾ. ਕਰਮਜੀਤ ਸਿੰਘ ਦੌਧਰ ਵੱਲੋਂ ਸਨਮਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਉਮੀਦ ਕਰਦੇ ਹਾਂ ਕਿ ਇਹ ਬੱਚੇ ਭਵਿੱਖ ਵਿਚ ਵੀ ਪੜ੍ਹਾਈ ਵਿਚ ਹੋਰ ਵਧੇਰੇ ਮੰਜਲਾ ਨੂੰ ਛੂਹਦੇ ਹੋਏ ਆਪਣੇ ਪਿੰਡ, ਮਾਪਿਆਂ ਅਤੇ ਸਕੂਲ ਦਾ ਨਾਮ ਚਮਕਾਉਣਗੇ। ਇਸ ਮੌਕੇ ਬੱਚੀ ਅਵਨੀਤ ਕੌਰ ਵੱਲੋਂ ਪੜ੍ਹਾਈ ਲਿਖਾਈ ਨਾਲ ਸਬੰਧਤ ਬੋਲੀ ਕਵਿਤਾ ਨੂੰ ਇਕੱਤਰਤਾ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਮੌਕੇ ਅਧਿਆਪਕ ਗੁਰਮੀਤ ਸਿੰਘ, ਕੁਲਦੀਪ ਸਿੰਘ ਸਿੱਧੂ ਕਲੱਬ ਮੈਂਬਰ ਬਚਿੱਤਰ ਸਿੰਘ ਖਾਲਸਾ, ਗੁਰਦੀਪ ਸਿੰਘ ਬਰਾੜ, ਗੁਰਜਿੰਦਰ ਸਿੰਘ ਗੋਗਾ, ਅਧਿਆਪਕ ਹਰਜੀਤ ਸਿੰਘ, ਟੀਚਰ ਦਵਿੰਦਰ ਕੌਰ,ਟੀਚਰ ਅਮਨਦੀਪ ਕੌਰ ਤੋਂ ਇਲਾਵਾ ਪਤਵੰਤੇ ਸੱਜਣਾਂ ਚ ਸਿਗਾਰਾ ਸਿੰਘ ਮੈਬਰ ਪੰਚਾਇਤ, ਜਗਰੂਪ ਸਿੰਘ, ਡਾ.ਜਗਦੀਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।