ਲਾਲ ਦੁਆਰੇ ਮੰਦਰ ’ਚ ਕੀਰਤਨ ਸਮਾਗਮ ਕਰਵਾਇਆ
ਸਥਾਨਕ ਕੋਟਕਪੂਰਾ ਬਾਈਵਰਕਸ਼ਾਪ ਤੇ ਗਾਈਡੈਂਸ ਟ੍ਰੇਨਿੰਗ ਮੌਕੇ ਹਾਜ਼ਰ ਮੈਂਬਰ।
Publish Date: Sat, 24 Jan 2026 04:20 PM (IST)
Updated Date: Sun, 25 Jan 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਥਾਨਕ ਕੋਟਕਪੂਰਾ ਬਾਈਪਾਸ ਤੇ ਸਥਿਤ ਲਾਲ ਦੁਆਰੇ ਮੰਦਿਰ ਵਿਖੇ ਬਸੰਤ ਪੰਚਮੀ ਦੇ ਮੌਕੇ ਤੇ ਸ਼ਰਧਾ ਨਾਲ ਵਿਸ਼ੇਸ਼ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸ਼੍ਰੀ-ਸ਼੍ਰੀ 1008 ਪਰਮਹੰਸ ਯੋਗੀਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਬਾ ਲਾਲ ਜੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਗੁਰੂ ਦੀ ਉਸਤਤਿ ਸੁਣੀ। ਪੰਡਿਤ ਸ਼ਰਵਣ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵਕ ਰਾਜਿੰਦਰ ਵਧਵਾ, ਵੀਨਾ ਵਧਵਾ, ਕੁਲਦੀਪ ਵਧਵਾ, ਪ੍ਰਿਯੰਕਾ ਵਧਵਾ, ਰਮੇਸ਼ ਵਧਵਾ, ਨੀਤੂ ਕਪੂਰ, ਰਿਸ਼ੀ ਕਪੂਰ ਆਦਿ ਨੇ ਬਾਬਾ ਲਾਲ ਜੀ ਦੇ ਦਰਬਾਰ ਵਿਚ ਦੀਵੇ ਜਗਾਉਣ ਦੀ ਰਸਮ ਨਿਭਾਈ। ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀਆਂ ਮੈਂਬਰਾਂ ਨੇ ਬਾਬਾ ਲਾਲ ਦਿਆਲ ਜੀ ਦੀ ਮਹਿਮਾ ਦਾ ਗੁਣਗਾਨ ਭਜਨ ਗਾਏ। ਇਸ ਮੌਕੇ ਭਜਨ ਗਾਇਕਾਂ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਤੇ ਮੰਦਰ ਦੇ ਚੇਅਰਮੈਨ ਰਾਜਿੰਦਰ ਵਧਵਾ ਨੇ ਸਾਰਿਆਂ ਨੂੰ ਮੰਦਰ ਵਿਚ ਹੋਣ ਵਾਲੇ ਰੋਜ਼ਾਨਾ ਕੀਰਤਨ ਵਿਚ ਆਉਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਮੂਰਤੀ ਜਲਦੀ ਹੀ ਮੰਦਰ ਦੇ ਵੱਡੇ ਸਤਿਸੰਗ ਹਾਲ ਵਿਚ ਸਥਾਪਿਤ ਕੀਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੰਕੀਰਤਨ ਤੋਂ ਬਾਅਦ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜਿੰਦਰ ਵਧਵਾ, ਅਸ਼ਵਨੀ ਕੁਮਾਰ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਆਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਿੰਦਰ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਰਾਜਿੰਦਰ ਕੁਮਾਰ ਨਾਰੰਗ, ਭੁਪਿੰਦਰ ਸਿੰਘ ਬਬਲੂ, ਵਿਜੇ ਕੁਮਾਰ, ਰੌਬਿਨ, ਅਨਿਲ ਕੁਮਾਰ, ਰਾਜਿੰਦਰ ਕੁਮਾਰ ਨਾਰੰਗ ਅਤੇ ਸਾਰੇ ਸੇਵਾਦਾਰ ਮੌਜੂਦ ਸਨ।