ਸ਼ਿਆਮ ਸੇਵਾ ਸੁਸਾਇਟੀ ਨੇ ਸੱਦਾ ਪੱਤਰ ਕੀਤੇ ਭੇਟ
ਮੋਗਾ ਦੇ ਸ਼ਿਆਮ ਮੰਦਰ ਜਲੰਧਰ
Publish Date: Fri, 06 Feb 2026 03:57 PM (IST)
Updated Date: Sat, 07 Feb 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਸ਼ਿਆਮ ਮੰਦਰ ਜਲੰਧਰ ਕਲੋਨੀ ਵਿਖੇ 21 ਫਰਵਰੀ ਤੋਂ 1 ਮਾਰਚ ਤੱਕ ਕਰਵਾਏ ਜਾ ਰਹੇ 14ਵੇਂ ਫ਼ਾਲਗੁਨ ਮਹਾਉਤਸਵ ਲਈ ਸੰਸਥਾਪਕ ਕਮਲ ਸ਼ਰਮਾ ਅਤੇ ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਨੇ ਰਾਜੀਵ ਬਾਂਸਲ, ਮਨਦੀਪ ਕੜਵਲ, ਹਰਸ਼ ਬਾਂਸਲ, ਅਵਤਾਰ ਕੁਮਾਰ ਸਵਰਨ ਸਿੰਘ, ਅਵਤਾਰ ਕੁਮਾਰ, ਮਧੂ ਗੁਪਤਾ, ਸਾਕਸ਼ੀ ਗੁਪਤਾ, ਸਮਾਜ ਸੇਵੀ ਵਿਸ਼ਾਲ ਕੁਮਾਰ, ਪੂਜਾ ਅਤੇ ਗੌਰਵ ਚਾਵਲਾ ਆਦਿ ਸਮਾਜ ਸੇਵਕਾਂ ਨੂੰ ਸੱਦਾ ਪੱਤਰ ਭੇਂਟ ਕੀਤੇ। ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਣ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਜੀ ਦਾ 14ਵਾਂ ਫਾਲਗੁਨ ਮਹਾਉਤਸਵ ਸੁਸਾਇਟੀ ਵੱਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 6 ਵਜੇ ਤੋਂ ਭਗਵਾਨ ਦੀ ਇੱਛਾ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਫਾਲਗੁਨ ਮਹਾਉਤਸਵ ਵਿਚ ਸ਼ਿਆਮ ਬਾਬਾ ਦਾ ਦਰਬਾਰ, ਅਲੌਕਿਕ ਸਜਾਵਟ, ਛੱਪਣ ਭੋਗ ਖਿੱਚ ਦਾ ਕੇਂਦਰ ਹੋਣਗੇ। ਇਸ ਦੌਰਾਨ ਲੰਗਰ ਵੀ ਵਰਤਾਇਆ ਜਾਵੇਗਾ। ਇਸ ਮਹਾਉਤਸਵ ਵਿਚ ਵੱਖ ਵੱਖ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਫਾਲਗੁਨ ਮਹਾਉਤਸਵ ਵਿਚ ਪਹੁੰਚਣ ਅਤੇ ਸ਼ਿਆਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸਕੱਤਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਭੂਸ਼ਣ ਗਰਗ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਪੂਜਾ ਇੰਚਾਰਜ ਚੰਦਰ ਮੋਹਨ ਸਹਿਗਲ, ਪ੍ਰਧਾਨ ਵਿਨੋਦ ਪੋਪਲੀ, ਭੁਪੇਸ਼ ਸ਼ਰਮਾ, ਸੰਜੀਵ ਕੁਮਾਰ ਟੀਟੂ, ਸੁਦਾਮਾ ਪੁਰੀ, ਜਗਜੀਵ ਧੀਰ, ਗਗਨ ਅਰਗੜਾ, ਰਾਮ ਗਰਗ, ਗਗਨ ਅਰਗੌੜਾ,ਕਪਿਲ ਕਪੂਰ, ਰਾਜੇਸ਼ ਸਿੰਗਲਾ, ਰਾਜੇਸ਼ ਕੁਮਾਰ ਰਾਜੂ, ਰਾਜੇਸ਼ ਗੋਇਲ, ਸੰਜੀਵ ਸਿੰਗਲਾ, ਰਵੀ ਸਿੰਗਲਾ, ਕਪਿਲ ਕੁਮਾਰ ਖੰਨਾ, ਡਾ. ਰਾਮ ਗੋਪਾਲ ਕੁਮਾਰ, ਰਾਜੇਸ਼ ਸਿੰਗਲਾ, ਜਗਦੀਸ਼ ਬੱਤਰਾ, ਵਿੱਕੀ ਮਿੱਤਲ, ਰਾਜੀਵ ਉੱਪਲ, ਡਾ. ਉੱਪਲ, ਵੰਸ਼ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।