ਹਨੂੰਮਾਨ ਚਾਲੀਸਾ ਪਾਠ ਤੇ ਸੰਕੀਰਤਨ ਅੱਜ
ਸਥਾਨਕ ਆਰਾ ਰੋਡ ’ਤੇ ਸ
Publish Date: Mon, 02 Feb 2026 03:43 PM (IST)
Updated Date: Tue, 03 Feb 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਥਾਨਕ ਆਰਾ ਰੋਡ ’ਤੇ ਸਥਿਤ ਸ਼੍ਰੀ ਪੰਚਮੁਖੀ ਧਾਮ ਮੰਦਿਰ ਵਿਖੇ 3 ਫ਼ਰਵਰੀ ਨੂੰ ਸ਼੍ਰੀ ਹਨੂੰਮਾਨ ਚਾਲੀਸਾ ਪਾਠ ਅਤੇ ਸੰਕੀਰਤਨ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੰਦਰ ਸੇਵਕ ਸ਼ਿਵ ਟੰਡਨ ਨੇ ਦੱਸਿਆ ਕਿ 3 ਫ਼ਰਵਰੀ ਨੂੰ ਸ਼ਾਮ 6:30 ਵਜੇ ਪੁਜਾਰੀ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਸਮੂਹ ਮੈਂਬਰ ਸ਼੍ਰੀ ਹਨੂੰਮਾਨ ਜੀ ਦੇ ਦਰਬਾਰ ਵਿਚ ਜੋਤ ਜਗਾਉਣਗੇ ਅਤੇ ਸੰਕੀਰਤਨ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਭਜਨ ਗਾਇਕ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਗੇ ਅਤੇ ਭਜਨ ਗਾਉਣਗੇ। ਸੰਕੀਰਤਨ ਤੋਂ ਬਾਅਦ ਮੰਦਰ ਕਮੇਟੀ ਸ਼ਰਧਾਲੂਆਂ ਲਈ ਲੰਗਰ ਦਾ ਆਯੋਜਨ ਵੀ ਕੀਤਾ ਜਾਵੇਗਾ ।