ਤਖ਼ਤੂਪੁਰਾ ਸਾਹਿਬ ਵਿਖੇ ਅਕਾਲੀ ਦਲ ਮਾਨ ਨੇ ਕੀਤੀ ਕਾਨਫਰੰਸ
ਕਾਨਫਰੰਸ ਨੂੰ ਸੰਬੋਧਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ।
Publish Date: Thu, 15 Jan 2026 05:06 PM (IST)
Updated Date: Fri, 16 Jan 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਵਕੀਲ ਮਹਿਰੋਂ ਪੰਜਾਬੀ ਜਾਗਰਣ, ਸ੍ਰੀ ਤਖ਼ਤੂਪੁਰਾ ਸਾਹਿਬ : ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਧਰਤੀ ਤਖ਼ਤੂਪੁਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਦੇ ਸ਼ਰਾਰਤੀ ਦਿਮਾਗ ਸਾਜਿਸ਼ਾਂ ਰਾਹੀਂ ਜਾਂ ਜੰਗ ਰਾਹੀਂ ਸਿੱਖ ਕੌਮ ਨੂੰ ਤਬਾਹ ਕਰਨ ਦੇ ਮਨਸੂਬਿਆਂ ’ਤੇ ਅਮਲ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਜਿੰਨੀਆਂ ਵੀ ਜੰਗਾਂ ਹੁਣ ਤੱਕ ਹੋਈਆਂ ਉਸ ਵਿਚ ਸਿੱਖ ਕੌਮ ਦਾ ਹੀ ਨੁਕਸਾਨ ਹੋਇਆ ਕਿਉਂਕਿ ਜੰਗ ਦਾ ਅਖਾੜਾ ਪੰਜਾਬ ਦੀ ਸਿੱਖ ਕੌਮ ਦੀ ਜਰਖੇਜ਼ ਧਰਤੀ ਨੂੰ ਹੀ ਬਣਾਇਆ ਜਾਂਦਾ ਹੈ। ਇਸ ਲਈ ਸਿੱਖ ਕੌਮ ਬਿਲਕੁੱਲ ਜੰਗ ਨਹੀਂ ਚਾਹੁੰਦੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਖੂਨ ਖਰਾਬਾ ਅਤੇ ਨਾ ਹੀ ਮਨੁੱਖਤਾ ਦਾ ਘਾਣ ਚਾਹੁੰਦੀ ਹੈ। ਉਨ੍ਹਾ ਇਕ ਕਿਹਾ ਕਿ ਸਾਡੀ ਸਰਕਾਰ ਸਮੇਂ ਕਿਸੇ ਇਕ ਵੀ ਇਨਸਾਨ ਨਾਲ ਕੋਈ ਰੱਤੀਭਰ ਵੀ ਬੇਇਨਸਾਫ਼ੀ ਨਹੀਂ ਹੋਵੇਗੀ। ਸਭਨਾ ਨੂੰ ਵੱਧਣ ਫੁੱਲਣ ਦੇ ਬਰਾਬਰ ਦੇ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਸਿੱਖ ਕੌਮ ਨੇ ਬੀਤੇ ਇਤਿਹਾਸ ਵਿਚ ਨਾ ਕਿਸੇ ਨੂੰ ਧੋਖਾ ਦਿੱਤਾ ਹੈ ਅਤੇ ਨਾ ਵਚਨ ਕਰਕੇ ਮੁਨੱਕਰ ਹੋਈ ਹੈ। ਬਲਕਿ ਆਪਣੀ ਜਾਨ ’ਤੇ ਖੇਡ ਕੇ ਕੀਤੇ ਵਚਨਾਂ ਨੂੰ ਪੂਰਨ ਕਰਦੀ ਆਈ ਹੈ। ਅੱਜ ਦੇ ਇਕੱਠ ਵਿਚ ਮਾਨ ਤੋਂ ਇਲਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਜੱਖੂ, ਗੁਰਜੰਟ ਸਿੰਘ ਕੱਟੂ, ਕੁਲਦੀਪ ਸਿੰਘ ਭਾਗੋਵਾਲ, ਬਲਰਾਜ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਮੋਗਾ, ਬਲਦੇਵ ਸਿੰਘ ਗਗੜਾ, ਉਂਕਾਰ ਸਿੰਘ ਬਰਾੜ, ਗੁਰਮੇਲ ਸਿੰਘ, ਬਲਦੇਵ ਸਿੰਘ ਬੜਿੰਗ, ਭੋਲਾ ਸਿੰਘ ਰਾਜਗੜ੍ਹ, ਬਲਰਾਜ ਸਿੰਘ ਬਾਦਲ, ਬੀਬੀ ਅਮਨਦੀਪ ਕੌਰ ਘੋਲੀਆ, ਬੀਬੀ ਮਨਜੀਤ ਕੌਰ ਗਗੜਾ, ਬੀਬੀ ਮਨਦੀਪ ਕੌਰ, ਸੁਖਮੰਦਰ ਸਿੰਘ, ਬਲੌਰ ਸਿੰਘ ਰੌਤਾ, ਹਰਜੀਤ ਸਿੰਘ, ਇਕਬਾਲ ਸਿੰਘ ਕਪੂਰੇ, ਅੰਗਰੇਜ ਸਿੰਘ ਤਖਤੂਪੁਰਾ ਅਤੇ ਜਰਨੈਲ ਸਿੰਘ ਦੌਧਰ ਆਦਿ ਆਗੂਆਂ ਨੇ ਸਬੋਧਨ ਕੀਤਾ।