ਕ੍ਰਿਕਟ ਮੁਕਾਬਲੇ ’ਚ ਭਾਰਤੀ ਦੀ ਜਿੱਤ ’ਤੇ ਖੁਸ਼ੀ ਜ਼ਾਹਰ
ਐੱਸਐੱਫਸੀ ਗਰੁੱਪ ਆਫ਼ਕ੍ਰਿਕਟ ਮੁਕਾਬਲੇ ’ਚ ਭਾਰਤੀ ਦੀ ਜਿੱਤ ’ਤੇ ਖੁਸ਼ੀ ਜ਼ਾਹਰ
Publish Date: Sun, 08 Feb 2026 04:49 PM (IST)
Updated Date: Mon, 09 Feb 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਐੱਸਐੱਫਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਧਰਮਕੋਟ ਰੋਡ ਮੋਗਾ ਵੱਲੋਂ ਭਾਰਤੀ ਅੰਡਰ-19 ਕ੍ਰਿਕਟ ਟੀਮ ਨੂੰ ਆਈਸੀਸੀ ਅੰਡਰ 19 ਕ੍ਰਿਕਟ ਵਿਸ਼ਵ ਕੱਪ 2026 ਦਾ ਖ਼ਿਤਾਬ ਇਤਿਹਾਸਿਕ ਤੌਰ ’ਤੇ ਛੇਵੀਂ ਵਾਰ ਜਿੱਤਣ ’ਤੇ ਹਾਰਦਿਕ ਮੁਬਾਰਕਬਾਦ ਦਿੱਤੀ ਗਈ। ਜ਼ਿੰਬਾਬਵੇ ਦੇ ਹਰਾਰੇ ਸ਼ਹਿਰ ਵਿਚ ਖੇਡੇ ਗਏ ਫ਼ਾਈਨਲ ਮੁਕਾਬਲੇ ਦੌਰਾਨ ਭਾਰਤ ਨੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾਕੇ ਵਿਸ਼ਵ ਕ੍ਰਿਕਟ ਵਿਚ ਆਪਣੀ ਮਜ਼ਬੂਤ ਪਕੜ ਨੂੰ ਇਕ ਵਾਰ ਫ਼ਿਰ ਸਾਬਿਤ ਕਰ ਦਿੱਤਾ। ਇਹ ਸ਼ਾਨਦਾਰ ਜਿੱਤ ਭਾਰਤੀ ਕ੍ਰਿਕਟ ਦੀ ਮਜ਼ਬੂਤ ਜੜਾਂ, ਸੰਰਚਿਤ ਕੋਚਿੰਗ ਪ੍ਰਣਾਲੀ ਅਤੇ ਅਨੁਸ਼ਾਸਿਤ ਤਿਆਰੀ ਦਾ ਨਤੀਜਾ ਹੈ। ਨੌਜਵਾਨ ਖਿਡਾਰੀਆਂ ਵੱਲੋਂ ਦਿਖਾਇਆ ਗਿਆ ਜੋਸ਼, ਟੀਮ ਭਾਵਨਾ ਅਤੇ ਮੈਦਾਨ ’ਚ ਸਮਝਦਾਰੀ ਭਰੀ ਖੇਡ ਭਵਿੱਖ ਦੇ ਸੁਨਹਿਰੀ ਕੱਲ੍ਹ ਦੀ ਉਮੀਦ ਜਗਾਉਂਦੀ ਹੈ। ਇਸ ਮੌਕੇ ਐੱਸਐੱਫਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੀਐੱਮਡੀ ਐਡਵੋਕੇਟ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਭਾਰਤੀ ਟੀਮ ਦੀ ਇਹ ਕਾਮਯਾਬੀ ਦੇਸ਼ ਦੇ ਮਜ਼ਬੂਤ ਖੇਡ ਢਾਂਚੇ ਅਤੇ ਯੁਵਾ ਪ੍ਰਤਿਭਾ ’ਤੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ਦੀਆਂ ਉੱਪਲਬਧੀਆਂ ਮਿਹਨਤ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਹੀ ਸੰਭਵ ਹੁੰਦੀਆਂ ਹਨ। ਭਾਰਤੀ ਨੌਜਵਾਨਾਂ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਹ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਸਕਦੇ ਹਨ। ਐਡਵੋਕੇਟ ਅਭਿਸ਼ੇਕ ਜਿੰਦਲ ਨੇ ਅੱਗੇ ਕਿਹਾ ਕਿ ਐੱਸਐੱਫਸੀ ਗਰੁੱਪ ਹਮੇਸ਼ਾ ਵਿਦਿਆਰਥੀਆਂ ਦੇ ਸਰਵਾਂਗੀ ਵਿਕਾਸ ’ਤੇ ਜ਼ੋਰ ਦਿੰਦਾ ਆ ਰਿਹਾ ਹੈ, ਜਿੱਥੇ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਖੇਡਾਂ ਲਈ ਆਧੁਨਿਕ ਸਹੂਲਤਾਂ ਅਤੇ ਤਜ਼ੁਰਬੇਕਾਰ ਕੋਚਾਂ ਦੀ ਰਹਿਨੁਮਾਈ ਉੱਪਲਬਧ ਕਰਵਾਈ ਜਾਂਦੀ ਹੈ ਤਾਂ ਜੋ ਨੌਜਵਾਨ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਅੰਤ ਵਿਚ ਐੱਸਐੱਫਸੀ ਗਰੁੱਪ ਵੱਲੋਂ ਭਾਰਤੀ ਅੰਡਰ 19 ਟੀਮ, ਕੋਚਿੰਗ ਸਟਾਫ਼ ਅਤੇ ਸਮੂਹ ਦੇਸ਼ ਵਾਸੀਆਂ ਨੂੰ ਇਸ ਇਤਿਹਾਸਿਕ ਜਿੱਤ ’ਤੇ ਮੁਬਾਰਕਬਾਦ ਦਿੰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਕੀਤੀ ਗਈ।