ਪੰਜਾਬ ’ਚੋਂ ਟੀਬੀ ਦਾ ਖਾਤਮਾ ਮੁੱਖ ਟੀਚਾ : ਰਾਜਿੰਦਰ ਖੋਟੇ
ਮੇਰਾ ਇਕ ਹੀ ਮਕਸਦ ਹੈ,
Publish Date: Mon, 02 Mar 2026 03:44 PM (IST)
Updated Date: Tue, 03 Mar 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੇਰਾ ਇਕ ਹੀ ਮਕਸਦ ਹੈ,ਪੰਜਾਬ ਦੀ ਧਰਤੀ ਤੋਂ ਟੀਬੀ ਦੀ ਬਿਮਾਰੀ ਦਾ ਖ਼ਾਤਮਾ ਕਰਨਾ, ਇਰਾਦਾ ਪੱਕਾ ਹੋਵੇ, ਸੇਵਾ ਦਾ ਸੱਚਾ ਮਾਰਗ ਹੋਵੇ ਤਾਂ ਪ੍ਰਮਾਤਮਾ ਖੁਦ ਮਦਦ ਕਰਦਾ ਹੈ। ਇਹ ਪ੍ਰਗਟਾਵਾ ਨਿਕਸੈ ਮਿੱਤਰ ਅਤੇ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਨੇ ਕੀਤਾ। ਰਾਜਿੰਦਰ ਸਿੰਘ ਖੋਟੇ ਟੀਬੀ ਦੀ ਬਿਮਾਰੀ ਸਮੇਤ ਹੋਰ ਹਜ਼ਾਰਾਂ ਮਰੀਜ ਜਿੰਨਾਂ ਵਿਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਦੇ ਲਈ ਮੁਫ਼ਤ ਦਵਾਈਆਂ ਅਤੇ ਭੋਜਨ ਨਾਲ ਸੇਵਾ ਕਰਕੇ ਇਕ ਜੰਗ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵੇਰੇ ਤੋਂ ਰੱਬ ਅੱਗੇ ਅਰਦਾਸ ਕਰਕੇ ਉਹ ਸੇਵਾ ਨੂੰ ਚਾਲੇ ਪਾ ਦਿੰਦੇ ਹਨ। ਰੋਜ਼ਾਨਾ ਸੈਂਕੜੇ ਮਰੀਜਾਂ ਨਾਲ ਵਾਸਤਾ ਪੈਂਦਾ ਹੈ ਅਤੇ ਰੋਜ਼ਾਨਾ ਨਵੀਆਂ ਚੁਣੌਤੀਆਂ ਸਾਹਮਣੇ ਆਉਦੀਆਂ ਹਨ ਪਰ ਇਕ ਹੀ ਮਕਸਦ ਹੈ ਲੋੜਵੰਦ ਮਰੀਜਾਂ ਦੀ ਦਵਾਈਆਂ ਨਾਲ ਮੁਫ਼ਤ ਸੇਵਾ ਕਰਨਾ ਲੋੜਵੰਦਾਂ ਮਰੀਜਾਂ ਦੀ ਸੇਵਾ ਹੀ ਰੱਬ ਦੀ ਇਬਾਬਤ ਹੈ। ਇਸ ਲਈ ਜੀਵਨ ਦਾ ਮਕਸਦ ਹੈ ਟੀਬੀ ਕੈਂਸਰ ਅਤੇ ਹੋਰ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਦੀ ਦਵਾਈਆਂ ਨਾਲ ਤੇ ਭੋਜਨ ਨਾਲ ਮੁਫ਼ਤ ਸੇਵਾ ਕਰਕੇ ਜ਼ਿੰਦਗੀ ਨੂੰ ਸਫ਼ਲ ਕਰਨਾ ਇਕ ਬਿਮਾਰੀ, ਦੂਸਰਾ ਗਰੀਬੀ ਅਤੇ ਦਵਾਈਆਂ ਜਾਂ ਦਵਾਈਆਂ ਲਈ ਪੇੈਸਾ ਨਾ ਹੋਣਾ ਮਨੁੱਖ ਦੀ ਕੀ ਹਾਲਤ ਹੋ ਜਾਂਦੀ ਹੈ ਇਸ ਲਈ ਆਉਣ ਵਾਲੇ ਸਮੇਂ ਅੰਦਰ ਲੋੜਵੰਦ ਮਰੀਜਾਂ ਲਈ ਦਵਾਈਆਂ ਅਤੇ ਭੌਜਨ ਦੀ ਸੇਵਾ ਦੇ ਘੇਰੇ ਨੂੰ ਹੋਰ ਵੱਡਾ ਕਰਨਾ ਹੈ।