ਆਈਐੱਸਐੱਫ਼ ਕਾਲਜ ’ਚ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਰਾਜ ਦੀ ਇਕ ਪ੍ਰਮੁੱਖ ਵਿੱਦਿਅਕ
Publish Date: Thu, 02 Apr 2026 03:33 PM (IST)
Updated Date: Fri, 03 Apr 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਰਾਜ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ਼ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ਵ ਜਲ ਦਿਵਸ ਮਨਾਉਣ ਲਈ ਇਕ ਸੈਮੀਨਾਰ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ। ਕੋਆਰਡੀਨੇਟਰ ਸਤਯਮ ਖਰੇ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਵਿਚ ਡਾ. ਜੀਐੱਸ ਸ਼ਰਮਾ (ਡੀਨ ਆਫ਼ ਵਿਦਿਆਰਥੀ ਭਲਾਈ), ਡਾ. ਸਿਧਾਰਥ ਮੇਹਨ ਆਈਕਿਊਏਸੀ ਕੋਆਰਡੀਨੇਟਰ, ਡਾ. ਸੰਤ ਕੁਮਾਰ ਵਰਮਾ ਫਾਰਮਾਸਿਊਟੀਕਲ ਕੈਮਿਸਟਰੀ ਵਿਭਾਗ ਦੇ ਮੁਖੀ ਅਤੇ ਡਾ. ਪ੍ਰੀਤੀ ਪਟੇਲ ਫਾਰਮਾਸਿਊਟੀਕਲ ਕੈਮਿਸਟਰੀ ਦੇ ਐਸੋਸੀਏਟ ਪ੍ਰੋਫ਼ੈਸਰ ਸ਼ਾਮਲ ਸਨ। ਸੈਮੀਨਾਰ ਦਾ ਆਯੋਜਨ ਪਾਣੀ ਦੇ ਵਿਸ਼ਵਵਿਆਪੀ ਮਹੱਤਵ ਦੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਮੁੱਖ ਬੁਲਾਰੇ ਡਾ. ਸਿਧਾਰਥ ਮੇਹਨ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਸਾਰੇ ਜੀਵਾਂ ਲਈ ਜ਼ਰੂਰੀ ਹੈ। ਸਮਾਗਮ ਦੌਰਾਨ ਇਕ ਪੋਸਟਰ ਮੁਕਾਬਲਾ ਕਰਵਾਇਆ ਗਿਆ। ਪਹਿਲਾ ਇਨਾਮ ਮੁਸਕਾਨ ਸਨਨ, ਰੀਆ, ਪਵਾਨੀ ਅਤੇ ਜੂਹੀ ਦੀ ਟੀਮ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜਾ ਇਨਾਮ ਸਵਾਤੀ ਕੁਮਾਰੀ ਅਤੇ ਉਸਦੀ ਟੀਮ ਨੂੰ ਮਿਲਿਆ, ਜਦਕਿ ਤੀਜਾ ਇਨਾਮ ਪਿਊਸ਼ ਗੁਪਤਾ, ਵਿਸ਼ਾਲ ਸਿੰਘ, ਵਿਨੀਤ ਸਿੰਘ, ਧਨੰਜੈ ਸਿੰਘ ਅਤੇ ਮਾਧਵੀ ਦੀ ਟੀਮ ਨੇ ਜਿੱਤਿਆ। ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦੀ ਕਾਰਵਾਈ ਦਾ ਤਾਲਮੇਲ ਐੱਨਐੱਸਐੱਸ ਕੋਆਰਡੀਨੇਟਰ ਲਵਕੇਸ਼ ਸਿੰਘ ਦੁਆਰਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਅਤੇ ਡਾਇਰੈਕਟਰ ਡਾ. ਜੀਡੀ ਗੁਪਤਾ ਆਈਐੱਸਐੱਫ਼ਸੀਪੀ ਮੌਜੂਦ ਸਨ। ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਵਿਸ਼ਵ ਜਲ ਦਿਵਸ ’ਤੇ ਕਰਵਾਏ ਸੈਮੀਨਾਰ ਦੇ ਸਫ਼ਲ ਆਯੋਜਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।