ਲੜਕੀਆਂ ਦੇ ਵਿਆਹ ਲਈ ਸਿਆਟਲ ਤੋਂ ਭੇਜੀ ਸਹਾਇਤਾ
ਭਿਆਨਕ ਹੜ੍ਹਾਂ ਮੌਕੇਚੈੱਕ ਦੇਣ ਸਮੇਂ ਡਾ. ਐੱਸਪੀ ਸਿੰਘ ਓੁਬਰਾਏ, ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਗਿੱਲ ਤੇ ਹੋਰ।
Publish Date: Sun, 25 Jan 2026 04:07 PM (IST)
Updated Date: Mon, 26 Jan 2026 04:04 AM (IST)
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ : ਭਿਆਨਕ ਹੜ੍ਹਾਂ ਮੌਕੇ ਜਿੱਥੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਹੜ੍ਹ ਪੀੜ੍ਹਤਾਂ ਦੀ ਬਾਂਹ ਫੜ੍ਹੀ ਉਪਰੰਤ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਕੀਤੀ ਜ਼ਮੀਨਾਂ ਤਿਆਰ ਕਰ ਕੇ ਦਿੱਤੀਆਂ, ਉੱਥੇ ਹੀ ਹੁਣ ਸਿਆਟਲ ਯੂਐਸਏ ਦੀਆਂ ਸੰਗਤਾਂ ਵਲੋਂ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ.ਐਸਪੀ ਸਿੰਘ ਓੁਬਰਾਏ ਦੀ ਅਗਵਾਈ ਹੇਠ ਪਿਛਲੇ ਸਮੇਂ ਆਏ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਵੱਡੀ ਸਹਾਇਤਾ ਰਾਸ਼ੀ ਭੇਜੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮੂੰਵਾਲਾ ਹਰਚੌਕਾ ਦੇ ਹਰਦੀਪ ਸਿੰਘ ਗਿੱਲ ਯੂਐਸਏ ਨੇ ਦੱਸਿਆ ਕਿ ਪਹਿਲਾਂ ਅਜਨਾਲਾ ਖ਼ੇਤਰ ਦੀਆਂ 8 ਫ਼ਿਰ ਤਰਨਤਾਰਨ ਦੀਆਂ 27 ਅਤੇ ਮਖੂ ਖੇਤਰ ਦੀਆਂ 21 ਲੜਕੀਆਂ ਦੇ ਵਿਆਹਾਂ ਲਈ ਇਕ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡ ਦਿੱਤੇ ਗਏ ਹਨ । ਇਹ ਚੈੱਕ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓੁਬਰਾਏ ਅਤੇ ਸਿਆਟਲ ਤੋਂ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਗਿੱਲ ਅਤੇ ਹਰਦੀਪ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ’ਤੇ ਪਰਿਵਾਰਾਂ ਨੂੰ ਭੇਂਟ ਕੀਤੇ ਗਏ।ਇਸ ਮੌਕੇ ਇਲਾਕਾ ਵਾਸੀਆਂ ਅਤੇ ਪਰਿਵਾਰਾਂ ਨੇ ਸਿਆਟਲ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਨੇਕ ਕਾਰਜ਼ ਦੀ ਭਰਵੀਂ ਸ਼ਲਾਘਾ ਕੀਤੀ ।