ਦਸਮੇਸ਼ ਹਾਈ ਸਕੂਲ ਵਿਖੇ ਲਾਈ ਵਿਗਿਆਨ ਪ੍ਰਦਰਸ਼ਨੀ
ਮੋਗਾ ਦੀ ਨਾਮਵਰ ਸੰਸਥਾ ਦਸ਼ਮੇਸ਼
Publish Date: Fri, 27 Feb 2026 04:25 PM (IST)
Updated Date: Sat, 28 Feb 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਦੀ ਨਾਮਵਰ ਸੰਸਥਾ ਦਸ਼ਮੇਸ਼ ਹਾਈ ਸਕੂਲ ਵਿਖੇ ਅੱਜ ਦਾ ਦਿਨ ਪ੍ਰਤਿਭਾਵਾਨ ਵਿਗਿਆਨੀ ਸੀਵੀ ਰਮਨ ਦੀ ਯਾਦ ਵਿਚ ਮਨਾਇਆ ਗਿਆ। ਇਸ ਦਿਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਾਇੰਸ ਮੈਡਮ ਹਰਜੀਤ ਕੌਰ ਦੀ ਅਗਵਾਈ ਹੇਠ ਵਿਗਿਆਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਵਿਦਿਆਰਥੀਆਂ ਨੇ ਆਪਣੇ ਹੱਥੀ ਤਿਆਰ ਕੀਤੇ ਮਾਡਲ ਅਧਿਆਪਕਾਂ ਨੂੰ ਪੇਸ਼ ਕੀਤੇ। ਇਨ੍ਹਾਂ ਵਿਚੋਂ ਦਿਲ ਦਾ ਮਾਡਲ, ਗੁਰਦਿਆਂ ਅਤੇ ਫੇਫੜਿਆਂ ਦਾ ਮਾਡਲ ਪ੍ਰਮੁੱਖ ਸੀ। ਇਸ ਪ੍ਰਦਰਸ਼ਨੀ ਵਿਚ ਛੇਵੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਜਿਸ ਵਿਚ ਦਸਵੀ ਜਮਾਤ ਦੇ ਵਿਦਿਆਰਥੀਆਂ ਸ਼ਿਵਾ, ਰਵਿੰਦਰ ਸਿੰਘ, ਨੇਹਾ, ਨੌਵੀਂ ਜਮਾਤ ਦੇ ਵਿਦਿਆਰਥੀ ਚਾਹਤ ,ਸੁਖਪ੍ਰੀਤ ਕੌਰ, ਸ਼ਾਲੂ ,ਕਰਮਨਜੋਤ ਕੌਰ ,ਜਮਾਤ ਸੱਤਵੀਂ ਦੇ ਵਿਦਿਆਰਥੀਆਂ ਓਮਕਾਰ ,ਹਰਸ਼, ਸੰਦੀਪ, ਜਸਪ੍ਰੀਤ, ਮਨਮੀਤ, ਅਜ਼ਾਨ, ਨੀਰਜ, ਦੇਵਰਾਜ, ਜਮਾਤ ਛੇਵੀ ਜਮਾਤ ਦੇ ਵਿਦਿਆਰਥੀ ਯੁਵਰਾਜ , ਸਹਿਜਪ੍ਰੀਤ ਸਿੰਘ, ਸਹਿਜਪ੍ਰੀਤ ਕੌਰ, ਮੁਸਕਾਨ, ਨੂਰਦੀਪ ਕੌਰ ਦੇ ਬਣਾਏ ਹੋਏ ਮਾਡਲਾਂ ਦਾ ਧਿਆਨ ਸਭ ਨੇ ਆਪਣੇ ਵੱਲ ਖਿੱਚਿਆ। ਸਕੂਲ ਦੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਦਿਨ ਭਾਰਤ ਸਰਕਾਰ ਨੇ 1986 ਵਿਚ 28 ਫਰਵਰੀ ਨੂੰ ਸਰ ਸੀਵੀ ਰਮਨ ਦੁਆਰਾ ਕੀਤੀ ਗਈ ਖੋਜ ਨੂੰ ਯਾਦ ਕਰਦਿਆਂ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨੋਨੀਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਾਲ 1930 ਵਿਚ ਰਮਨ ਪ੍ਰਭਾਵ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਡਾਇਰੈਕਟਰ ਗੁਰਬੀਰ ਸਿੰਘ ਜੱਸਲ ਨੇ ਵਿਗਿਆਨ ਮੈਡਮ ਹਰਜੀਤ ਕੌਰ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।