ਸੇਫ਼ ਸਕੂਲ ਵਾਹਨ ਪਾਲਸੀ ਤਹਿਤ ਕੀਤੀ ਵੈਨਾਂ ਦੀ ਜਾਂਚ
ਮਾਣਯੋਗ ਸੀਨੀਅਰ ਕਪਤਾਨ
Publish Date: Fri, 27 Feb 2026 04:16 PM (IST)
Updated Date: Sat, 28 Feb 2026 03:59 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਸਰਦਾਰ ਗੁਰਪ੍ਰੀਤ ਸਿੰਘ ਡੀਐੱਸਪੀ ਸਬਡਿਵੀਜ਼ਨ ਮੋਗਾ ਅਤੇ ਟ੍ਰੈਫ਼ਿਕ ਮੋਗਾ ਦੀ ਰਹਿਨੁਮਾਈ ਹੇਠ ਟ੍ਰੈਫ਼ਿਕ ਸਟਾਫ ਮੋਗਾ, ਟ੍ਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਅਤੇ ਡੀਸੀਪੀਯੂ ਮੋਗਾ ਦੀ ਟੀਮ ਵੱਲੋਂ ਗੁਰੂਕੁਲ ਸਕੂਲ ਮਹਿਣਾ ਦੀਆਂ ਸਕੂਲੀ ਵੈਨਾਂ ਦੀ ਚੈਕਿੰਗ ਕੀਤੀ ਗਈ । ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਸਬੰਧੀ ਜਾਗਰੂਕ ਕੀਤਾ ਗਿਆ । ਸੇਫ਼ ਸਕੂਲ ਵਾਹਨ ਪਾਲਸੀ ਦੀ ਨਾ ਪਾਲਣਾ ਕਰਨ ਵਾਲੇ ਸਕੂਲੀ ਵੈਨਾਂ ਦੇ ਚਲਾਨ ਵੀ ਕੀਤੇ ਗਏ ਅਤੇ ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਨ ਸਬੰਧੀ ਵਿਸਥਾਰਪੂਰਵਕ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਏਐੱਸਆਈ ਕੇਵਲ ਸਿੰਘ ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ, ਪਰਮਜੀਤ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ, ਜਸਦੀਪ ਸਿੰਘ ਸੋਸ਼ਲ ਵਰਕਰ ਮੋਗਾ, ਹੈੱਡ ਕਾਂਸਟੇਬਲ ਹਰਜੀਤ ਸਿੰਘ ਟ੍ਰੈਫ਼ਿਕ ਸਟਾਫ਼ ਮੋਗਾ ਦੇ ਟਰਾਂਸਪੋਰਟ ਇੰਚਾਰਜ ਕਮਲਜੀਤ ਸਿੰਘ ਸਮੂਹ ਡਰਾਈਵਰ ਸਾਹਿਬਾਨ ਵੀ ਹਾਜ਼ਰ ਸਨ।