ਵਿਦਿਆਰਥੀਆਂ ਲਈ ਸਕਾਲਰਸ਼ਿਪ ਪ੍ਰੀਖਿਆ ਦੇ ਮੁਕਾਬਲੇ ਕਰਵਾਏ
ਮਾਤਾ ਜੰਗੀਰ ਕੌਰ ਵਿੱਦਿਅਕ ਟਰੱਸਟ
Publish Date: Sun, 01 Mar 2026 03:27 PM (IST)
Updated Date: Mon, 02 Mar 2026 03:58 AM (IST)

ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮਾਤਾ ਜੰਗੀਰ ਕੌਰ ਵਿੱਦਿਅਕ ਟਰੱਸਟ ਤਖਾਣਵੱਧ ਅਤੇ ਮਾਤਾ ਹਰ ਕੌਰ ਵਿੱਦਿਅਕ ਟਰੱਸਟ ਨੱਥੂਵਾਲਾ ਜਦੀਦ ਵੱਲੋਂ ਸਾਲ 2026 ਲਈ ਮੋਗਾ ਜ਼ਿਲ੍ਹੇ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕਾਲਰਸ਼ਿੱਪ ਪ੍ਰੀਖਿਆ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਜ਼ੀਫ਼ਾ ਪ੍ਰੀਖਿਆ ਮੁਕਾਬਲਿਆਂ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਬੁੱਟਰ ਬਰਾਂਚ ਦੌਧਰ ਗਰਬੀ ਦੀਆਂ ਦੋ ਵਿਦਿਆਰਥਣਾਂ ਬਲਦੀਪ ਕੌਰ ਦੌਧਰ ਗਰਬੀ ਵੱਲੋਂ ਪਹਿਲਾ ਸਥਾਨ ਅਤੇ ਮਨਵੀਰ ਕੌਰ ਦੌਧਰ ਗਰਬੀ ਵੱਲੋਂ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ। ਉਪਰੋਕਤ ਪੜ੍ਹਾਈ ’ਚ ਹੁਸ਼ਿਆਰ ਬੱਚੀਆਂ ਦੇ ਸਨਮਾਨ ਲਈ ਉੱਘੀ ਸਮਾਜਸੇਵੀ ਸੰਸਥਾ ਮੇਹਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੌਧਰ (ਕੈਨੇਡਾ) ਦੇ ਪ੍ਰਧਾਨ ਅੰਗਰੇਜ਼ ਸਿੰਘ ਦੌਧਰ ਜੈਜੀ ਕੈਨੇਡਾ ਦੀ ਰਹਿਨੁਮਾਈ ਹੇਠ ਅੱਜ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਨਮਾਨ ਸਮਾਰੋਹ ਵਿਚ ਸਰਪੰਚ ਜਗਜੀਤ ਸਿੰਘ ਬਰਾੜ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸਰਪੰਚ ਜਗਜੀਤ ਸਿੰਘ ਬਰਾੜ, ਸਕੂਲ ਹੈੱਡ ਟੀਚਰ ਗੁਰਪ੍ਰੀਤ ਅਧਿਆਪਕ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸਿੰਘ ਮਾਨ, ਉੱਘੇ ਕਵੀਸ਼ਰ ਡਾ. ਕਰਮਜੀਤ ਸਿੰਘ ਦੌਧਰ, ਬਚਿੱਤਰ ਸਿੰਘ ਖ਼ਾਲਸਾ, ਜਗਦੀਪ ਸਿੰਘ ਖ਼ਾਲਸਾ ਮੈਂਬਰ ਪੰਚਾਇਤ ਵੱਲੋਂ ਕਲੱਬ ਵੱਲੋਂ ਵਜ਼ੀਫ਼ਾ ਪ੍ਰੀਖਿਆ ਪਾਸ ਕਰਨ ਵਾਲੀਆਂ ਵਿਦਿਆਰਥਣਾਂ ਬਲਦੀਪ ਕੌਰ ਦੌਧਰ ਨੂੰ 1100 ਰੁਪਏ ਸਨਮਾਨ ਚਿੰਨ੍ਹ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਮਨਵੀਰ ਕੌਰ ਦੌਧਰ ਨੂੰ 900 ਰੁਪਏ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜਗਜੀਤ ਸਿੰਘ ਬਰਾੜ ਵੱਲੋਂ ਹੈੱਡ ਟੀਚਰ ਗੁਰਪ੍ਰੀਤ ਸਿੰਘ, ਅਧਿਆਪਕ ਗੁਰਮੀਤ ਸਿੰਘ ਪੰਜਵੀਂ ਜਮਾਤ ਦੇ ਇੰਚਾਰਜ ਦਵਿੰਦਰ ਕੌਰ ਦੌਧਰ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸਮੂੰਹ ਅਧਿਆਪਕਾਂ ਵੱਲੋਂ ਬੱਚਿਆਂ ਦੀ ਪੜ੍ਹਾਈ ’ਚ ਦਿਖਾਈ ਮਿਹਨਤ ਅਤੇ ਲਗਨ ਦਾ ਹੀ ਨਤੀਜਾ ਹੈ ਜਿਸ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਦੌਧਰ ਦੀਆਂ ਵਿਦਿਆਰਥਣਾਂ ਵੱਲੋਂ ਸਕਾਲਰਸ਼ਿੱਪ ਪ੍ਰੀਖਿਆ ਪਾਸ ਕਰਕੇ ਸਕੂਲ, ਮਾਪਿਆਂ ਅਤੇ ਸਮੁੱਚੇ ਦੌਧਰ ਪਿੰਡ ਦਾ ਨਾਮ ਰੌਸ਼ਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅੰਗਰੇਜ਼ ਦੌਧਰ ਵੱਲੋਂ ਕਿਹਾ ਗਿਆ ਕਿ ਭਵਿੱਖ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਨਾਲ ਸਬੰਧਤ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਨਮਾਨ ਸਮਾਰੋਹ ਦੇ ਅਖ਼ੀਰ ਵਿਚ ਸਕੂਲ ਅਧਿਆਪਕ ਗੁਰਮੀਤ ਸਿੰਘ ਵੱਲੋਂ ਸਮਾਜਸੇਵੀ ਸੰਸਥਾ ਦੇ ਸਮੂੰਹ ਮੈਂਬਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਹਰਜੀਤ ਸਿੰਘ, ਅਮਨਦੀਪ ਕੌਰ, ਗੁਰਜਿੰਦਰ ਸਿੰਘ ਗੋਗਾ, ਡਾ. ਜਗਦੀਸ਼ ਸਿੰਘ, ਜਗਰੂਪ ਸਿੰਘ ਆਦਿ ਵੀ ਹਾਜ਼ਰ ਸਨ।