ਮਰੀਜ਼ ਦੀ ਜਾਨ ਬਚਾਉਣਾ ਮੁੱਖ ਮਕਸਦ : ਮੈਡੀਸਨ ਮੈਨ
ਅੱਜ ਕੱਲ ਦੀ ਭੱਜਦੌੜ ਦੀ ਜ਼ਿੰਦਗੀ
Publish Date: Fri, 06 Feb 2026 04:34 PM (IST)
Updated Date: Sat, 07 Feb 2026 04:02 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਅੱਜ ਕੱਲ ਦੀ ਭੱਜਦੌੜ ਦੀ ਜ਼ਿੰਦਗੀ ਵਿਚ ਕਿਸੇ ਕੋਲ ਕਿਸੇ ਲਈ ਸਮਾਂ ਨਹੀ ਹੈ, ਇੱਥੋਂ ਤੱਕ ਕਿ ਮਨੁੱਖ ਕੋਲ ਆਪਣੇ ਆਪ ਲਈ ਵੀ ਸਮਾਂ ਨਹੀ ਹੈ ਪਰ ਅਜਿਹੇ ਵੀ ਇਨਸਾਨ ਹਨ ਜੋ ਆਪਣੇ ਲਈ ਨਹੀਂ ਬਲਕਿ ਦੂਸਰਿਆਂ ਲਈ ਜਿਉਂਦੇ ਹਨ ਜਿਸ ਦੀ ਮਿਸਾਲ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਜੋ ਕਿ ਤਨ ਮਨ ਦੇ ਨਾਲ ਰੋਗੀਆਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਮੁਤਾਬਿਕ ਹਰ ਇਨਸਾਨ ਨੇ ਇਸ ਦੁਨੀਆਂ ਤੋਂ ਚਲੇ ਜਾਣਾ ਹੈ ਪਰ ਮੇਰੀ ਸੋਚ ਹੈ ਕਿ ਕੋਈ ਵੀ ਮਨੁੱਖ ਦਵਾਈਆਂ ਅਤੇ ਖਾਣੇ ਤੋਂ ਬਿਨ੍ਹਾਂ ਨਹੀਂ ਮਰਨਾ ਚਾਹੀਦਾ। ਇਸ ਲਈ ਹਰ ਲੋੜਵੰਦ ਤੱਕ ਦਵਾਈਆਂ ਅਤੇ ਖਾਣਾ ਪੁੱਜਦਾ ਕਰਕੇ ਮਰੀਜ਼ ਦੀ ਜਾਨ ਬਚਾਉਣਾ ਮੇਰੀ ਜਿੰਦਗੀ ਦਾ ਮਕਸਦ ਹੇੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਗ੍ਹਾ ਮਰੀਜ ਲਈ ਡਾਕਟਰਾਂ ਦੀ ਹਦਾਇਤ ’ਤੇ ਜ਼ਰੂਰੀ ਦਵਾਈਆਂ ਅਤੇ ਖਾਣਾ ਪੁੱਜਦਾ ਕਰਨਾ ਮੇਰਾ ਪਹਿਲਾ ਕੰਮ ਹੈ। ਇਸ ਅਧੀਨ ਬੇਸਹਾਰਾ ਮਰੀਜ, ਟੀ.ਬੀ, ਕੈਂਸਰ, ਸ਼ੂਗਰ ਅਤੇ ਹੋਰ ਮਾਰੂ ਬਿਮਾਰੀਆਂ ਦੇ ਮਰੀਜ ਜਿੰਨਾਂ ਦੀ ਗਿਣਤੀ ਬਹੁਤ ਹੈ, ਮੁਫ਼ਤ ਸੇਵਾਵਾਂ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਸੇਵਾ ਨੂੰ ਜ਼ਰੂਰਤਮੰਦ ਹਰ ਮਰੀਜ ਤੱਕ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕੇ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਵਿਚ ਉਨ੍ਹਾਂ ਨੂੰ ਵੱਖ ਵੱਖ ਸੰਸਥਾਵਾਂ, ਕਲੱਬਾਂ ਅਤੇ ਆਮ ਲੋਕਾਂ ਵੱਲੋਂ ਵੀ ਬੇਹੱਦ ਸਹਿਯੋਗ ਮਿਲ ਰਿਹਾ ਹੈ।