ਸਾਧਵੀ ਗਿਆਨ ਪ੍ਰਭਾ ਨੇ ਸੁਣਾਏ ਪ੍ਰਵਚਨ
ਸਾਧਵੀ ਗਿਆਨ ਪ੍ਰਭਾ ਨੇ ਕਿ
Publish Date: Sun, 18 Jan 2026 03:53 PM (IST)
Updated Date: Mon, 19 Jan 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਸਾਧਵੀ ਗਿਆਨ ਪ੍ਰਭਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਹੁਤੇ ਲੋਕਾਂ ਦੇ ਲਈ ਜੀਵਨ ਇਕ ਸਮੱਸਿਆ, ਬਿਪਦਾ ਅਤੇ ਚਿੰਤਾਵਾਂ ਦੀ ਲੜੀ ਬਣ ਕੇ ਰਹਿ ਗਿਆ ਹੈ ਕਿਉਂਕਿ ਸੰਸਾਰਿਕ ਲੋਭ ਲਾਲਚ, ਇੱਛਾਵਾਂ, ਤ੍ਰਿਸ਼ਨਾਵਾਂ ਦੇ ਨਾਲ ਭਰਿਆ ਮਨ ਹੀ ਵਿਅਕਤੀ ਨੂੰ ਰਸਤੇ ਤੋਂ ਭਟਕਾ ਰਿਹਾ ਹੈ। ਸਾਧਵੀ ਨੇ ਕਿਹਾ ਕਿ ਜਦੋਂ ਤੱਕ ਇਨਸਾਨ ਦਾ ਮਨ ਵਿਕਸਿਤ ਨਹੀਂ ਹੁੰਦਾ ਚੇਤਨਾ ਕਦੀ ਜਾਗ੍ਰਿਤ ਨਹੀਂ ਹੋ ਸਕਦੀ ਤੇ ਅਜਿਹਾ ਵਿਅਕਤੀ ਕਿਸੇ ਹੱਲ ਦਾ ਅੰਗ ਨਹੀਂ ਬਣ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮਨ ਦੇ ਆਨੰਦਕਾਰੀ ਪਰਿਵਰਤਨ ਨੂੰ ਜਾਨਣਾ ਹੈ ਤਾਂ ਸਭ ਤੋਂ ਪਹਿਲਾਂ ਵਿਅਕਤੀ ਦੀ ਚੇਤਨਾ ਤੇ ਅੰਤਰਮਨ ਵਿਚ ਪਰਿਵਰਤਨ ਕਰਨਾ ਪਵੇਗਾ। ਇਸ ਪਰਿਵਰਤਨ ਨੂੰ ਮਹਾਂ ਰਿਸ਼ੀ ਅਰਵਿੰਦ ਨੇ ਸੰਪੂਰਨ ਕ੍ਰਾਂਤੀ ਕਿਹਾ ਹੈ। ਇਸ ਸੰਸਕ੍ਰਿਤਿਕ ਕ੍ਰਾਂਤੀ ਦਾ ਅਰਥ ਅੰਦਰ ਤੋਂ ਸੁਧਾਰ ਕਰਨਾ ਹੈ ਅਤੇ ਅੱਜ ਵਿਸ਼ਵ ਨੂੰ ਅਜਿਹੀ ਕ੍ਰਾਂਤੀ ਦੀ ਜ਼ਰੂਰਤ ਵੀ ਹੈ। ਇਸ ਮੌਕੇ ਸੰਗਤਾਂ ਨੇ ਸਤਿਸੰਗ ਦਾ ਖ਼ੂਬ ਲਾਭ ਉਠਾਇਆ।