ਸਤਿਗੁਰੂ ਬਾਬਾ ਲਾਲ ਦਿਆਲ ਜੀ ਦਾ ਜਨਮ ਦਿਹਾੜਾ ਅੱਜ
ਸਤਿਗੁਰੂ ਬਾਬਾਜਾਣਕਾਰੀ ਦਿੰਦੇ ਹੋਏ ਮੰਦਰ ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਵਿਜੇ ਕੁਮਾਰ ਸ਼ਰਮਾ ਅਤੇ ਹੋਰ ਮੈਂਬਰ।
Publish Date: Mon, 19 Jan 2026 04:50 PM (IST)
Updated Date: Tue, 20 Jan 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਤਿਗੁਰੂ ਬਾਬਾ ਲਾਲ ਦਿਆਲ ਜੀ ਦਾ 671ਵਾਂ ਜਨਮ ਦਿਨ 20 ਜਨਵਰੀ ਨੂੰ ਮਾਡਲ ਟਾਊਨ ਕਲੋਨੀ ਸਥਿਤ ਸ਼੍ਰੀ ਬਾਬਾ ਲਾਲ ਜੀ ਦਰਬਾਰ ਸ਼੍ਰੀ ਧਿਆਨਪੁਰ ਧਾਮ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼੍ਰੀ ਬਾਬਾ ਲਾਲ ਧਿਆਨਪੁਰ ਧਾਮ ਮੰਦਿਰ ਦੀ ਇਕ ਮੀਟਿੰਗ ਮੁੱਖ ਸੇਵਕ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਬਾਗ ਗਲੀ ਸਥਿਤ ਚੰਨ ਦੀ ਹੱਟੀ ਵਿਖੇ ਹੋਈ। ਇਸ ਮੌਕੇ ਮੁੱਖ ਸੇਵਾਦਾਰ ਵਿਜੇ ਸ਼ਰਮਾ ਨੇ ਦੱਸਿਆ ਕਿ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਖੰਨਾ ਹਸਪਤਾਲ ਜਲੰਧਰ ਕਲੋਨੀ ਨੇੜੇ ਕੇਕ ਕੱਟ ਕੇ ਮਨਾਇਆ ਜਾਵੇਗਾ ਅਤੇ ਇਸ ਮੌਕੇ ਸਤਿਗੁਰੂ ਬਾਬਾ ਲਾਲ ਦਿਆਲ ਜੀ ਮਹਾਰਾਜ ਦੀ ਤਸਵੀਰ ਅੱਗੇ ਅਰਦਾਸ ਵੀ ਕੀਤੀ ਜਾਵੇਗੀ। ਮੀਟਿੰਗ ਵਿਚ ਸ਼੍ਰੀ ਧਿਆਨਪੁਰ ਧਾਮ ਮੋਗਾ ਦੇ ਪ੍ਰਧਾਨ ਪ੍ਰਦੀਪ ਭੱਲਾ, ਦੀਪਕ ਸੂਰੀ, ਸੋਨੂੰ ਚੰਨ, ਜਗਤਾਰ ਸਿੰਘ, ਪ੍ਰਦੀਪ ਭੱਲਾ, ਵਿਜੇ ਕੁਮਾਰ ਸ਼ਰਮਾ, ਰਮਨ ਸੱਚਰ, ਜਗਤਾਰ ਸਿੰਘ, ਦੀਪਕ ਕੁਮਾਰ ਸੂਰੀ, ਸ਼ੰਮੀ ਕੁਮਾਰ, ਓਮ ਪ੍ਰਕਾਸ਼ ਸੂਰੀ, ਰਾਜੇਸ਼ ਮੋਹਨ ਗੁਪਤਾ, ਪ੍ਰਦੀਪ ਗੋਇਲ, ਕਮਲਦੀਪ ਅਰੋੜਾ, ਪਵਨ ਕੁਮਾਰ ਰਾਜੂ, ਸੋਨੂੰ ਪਵਨ ਸ਼ਰਮਾ, ਸੋਨੂੰ ਕੁਮਾਰ ਰਾਜੂ, ਰਾਜੂ, ਰਾਕੇਸ਼ ਕੁਮਾਰ, ਸੁਖਵਿੰਦਰ ਸ਼ਰਮਾ, ਨਰੇਸ਼ ਸ਼ਰਮਾ, ਵਿਨੀਤ ਸ਼ਰਮਾ, ਬਲਵੀਰ ਸਿੰਘ, ਨਿਰੰਜਨ ਸਿੰਘ, ਸਤੀਸ਼ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ। ਇਸ ਦੌਰਾਨ ਲੰਗਰ ਲਗਾਇਆ ਜਾਵੇਗਾ।