ਸੰਤ ਗੁਰਦੀਪ ਸਿੰਘ ਜੀ ਨੇ ਕਾਰ ਸੇਵਾ ਦਾ ਕੀਤਾ ਨਿਰੀਖਣ
ਮਾਲਵੇ ਦਾ ਪ੍ਰਸਿੱਕਾਰ ਸੇਵਾ ਦਾ ਨਿਰੀਖਣ ਕਰਦੇ ਹੋਏ ਸੰਤ ਗੁਰਦੀਪ ਸਿੰਘ।
Publish Date: Thu, 29 Jan 2026 04:13 PM (IST)
Updated Date: Fri, 30 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ, ਦੀਨ ਦੁਖੀਆਂ ਦਾ ਸਹਾਰਾ ਮੰਨਿਆ ਜਾਣ ਵਾਲਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪਅਸਥਾਨ, ਚੰਦ ਪੁਰਾਣਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਕਾਰ ਸੇਵਾ ਦਾ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਨਿਰੀਖਣ ਕੀਤਾ ਗਿਆ। ਅਤੇ ਉਨ੍ਹਾਂ ਨੇ ਗੁਰੂ ਘਰ ਵਿਚ ਹੋ ਰਹੇ ਨਿਰਮਾਣ ਅਤੇ ਸੁਧਾਰ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਚੱਲ ਰਹੀ ਸੇਵਾ ਨੂੰ ਹੋਰ ਸੁਚੱਜੇ ਅਤੇ ਗੁਰੂ ਮਰਿਆਦਾ ਅਨੁਸਾਰ ਅੱਗੇ ਵਧਾਉਣ ਲਈ ਜ਼ਰੂਰੀ ਦਿਸ਼ਾਨਿਰਦੇਸ਼ ਦਿੱਤੇ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਕਾਰ ਸੇਵਾ ਨਾਲ ਜੁੜੇ ਮਿਸਤਰੀਆਂ ਅਤੇ ਸੇਵਾਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਹੋ ਰਹੀ ਸੇਵਾ ਪੂਰੀ ਸ਼ਰਧਾ, ਨਿਸ਼ਕਾਮ ਭਾਵਨਾ ਅਤੇ ਉੱਚ ਮਿਆਰੀ ਸਮੱਗਰੀ ਨਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਪ੍ਰਾਪਤ ਹੋ ਸਕੇ। ਉਨ੍ਹਾਂ ਨੇ ਨਿਰਮਾਣ ਕੰਮ ਨੂੰ ਨਿਰਧਾਰਿਤ ਸਮੇਂ ਅੰਦਰ ਸੁਚਾਰੂ ਢੰਗ ਨਾਲ ਪੂਰਾ ਕਰਨ ਦੀ ਵੀ ਹਦਾਇਤ ਦਿੱਤੀ। ਇਸ ਦੌਰਾਨ ਸੰਤ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਚ ਚੱਲ ਰਹੀ ਕਾਰ ਸੇਵਾ ਸਿਰਫ਼ ਇੱਟਾਂਪੱਥਰਾਂ ਦਾ ਕੰਮ ਨਹੀਂ ਸਗੋਂ ਇਹ ਸੇਵਾਦਾਰਾਂ ਦੀ ਅਟੁੱਟ ਸ਼ਰਧਾ ਅਤੇ ਗੁਰੂ ਨਾਲ ਜੁੜਨ ਦਾ ਮਾਧਿਅਮ ਹੈ। ਇਸ ਮੌਕੇ ਸਥਾਨਕ ਸੰਗਤਾਂ ਵਿਚ ਵਿਸ਼ੇਸ਼ ਉਤਸ਼ਾਹ ਵੇਖਣ ਨੂੰ ਮਿਲਿਆ। ਸੰਗਤਾਂ ਨੇ ਸੰਤ ਬਾਬਾ ਗੁਰਦੀਪ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਗੁਰੂ ਘਰ ਦੀ ਚੜ੍ਹਦੀ ਕਲਾ ਅਤੇ ਸੇਵਾ ਦੀ ਸਫ਼ਲਤਾ ਲਈ ਅਰਦਾਸ ਕੀਤੀ।