ਪੰਚਮੁਖੀ ਮੰਦਰ ਵਿਖੇ ਬਾਲਾਜੀ ਦੇ ਨਾਮ ਸੰਕੀਰਤਨ ਕਰਵਾਇਆ
ਮੋਗਾ ਦੇ ਆਰਾ ਰੋਡ ’ਤੇ ਸਥਿਤ ਸ਼੍ਰੀ
Publish Date: Wed, 25 Mar 2026 04:12 PM (IST)
Updated Date: Thu, 26 Mar 2026 03:59 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਆਰਾ ਰੋਡ ’ਤੇ ਸਥਿਤ ਸ਼੍ਰੀ ਪੰਚਮੁਖੀ ਮੰਦਰ ਵਿਖੇ ਬਾਲਾਜੀ ਦੇ ਸੰਕੀਰਤਨ ਦੀ ਇਕ ਸ਼ਾਮ ਕਰਵਾਈ ਗਈ। ਸਭ ਤੋਂ ਪਹਿਲਾਂ ਸ਼੍ਰੀ ਪੰਚਮੁਖੀ ਧਾਮ ਮੰਦਰ ਵਿਖੇ ਲੰਗਰ ਭੋਗ ਦੀ ਰਸਮ ਸਮਾਜ ਸੇਵਕ ਭੁਪਿੰਦਰ ਕੁਮਾਰ ਹੈਪੀ ਦੁਆਰਾ ਪੰਡਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਨੋਜ ਟੰਡਨ, ਸ਼ਿਵ ਟੰਡਨ, ਅਮਨ ਮਦਨ, ਸ਼ੁਭਮ ਗੁਪਤਾ, ਨਰੇਸ਼ ਬੋਹਤ, ਪੱਲਵੀ ਅਤੇ ਰਿਤੂ ਕਾਲੜਾ ਮੌਜੂਦ ਸਨ। ਮੰਦਰ ਕਮੇਟੀ ਦੇ ਸੇਵਾਦਾਰ ਮਨੋਜ ਟੰਡਨ ਅਤੇ ਸ਼ਿਵ ਟੰਡਨ ਨੇ ਕੀਰਤਨ ਵਿਚ ਸ਼ਾਮਲ ਹੋਣ ਵਾਲੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਸ਼੍ਰੀ ਰਾਮ ਨੌਮੀ ਦੇ ਜਸ਼ਨ ਲਈ 28 ਮਾਰਚ ਨੂੰ ਸਾਲਾਨਾ ਮੂਰਤੀ ਸਥਾਪਨਾ ਸਮਾਰੋਹ ਕਰਵਾ ਰਹੀ ਹੈ। ਇਸ ਵਿਚ ਵਿਧਾਇਕ ਡਾ. ਅਮਨਦੀਪ ਅਰੋੜਾ, ਮਾਲਵਿਕਾ ਸੂਦ ਸੱਚਰ, ਸੰਜੀਤ ਸਿੰਘ ਸੰਨੀ ਗਿੱਲ, ਲਾਭ ਸਿੰਘ ਆਹਲੂਵਾਲੀਆ, ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਆਦਿ ਸ਼ਾਮਲ ਹੋਣਗੇ।