ਸ਼ਿਆਮ ਸੇਵਾ ਪਰਿਵਾਰ ਨੇ ਸੰਕੀਰਤਨ ਕਰਵਾਇਆ
ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਵੱਲੋਂ
Publish Date: Thu, 19 Mar 2026 04:34 PM (IST)
Updated Date: Fri, 20 Mar 2026 04:04 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ: ਜੈ ਸ਼੍ਰੀ ਸ਼ਿਆਮ ਸੇਵਾ ਪਰਿਵਾਰ ਵੱਲੋਂ ਪਰਵਾਨਾ ਨਗਰ ਵਿਚ ਸ਼ਿਆਮ ਪ੍ਰਭੂ ਖਾਟੂ ਵਾਲੇ ਨੂੰ ਸਮਰਪਿਤ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਪੰਡਤ ਹਰੀਓਮ ਸ਼ਰਮਾ ਦੀ ਅਗਵਾਈ ਹੇਠ ਮੇਜ਼ਬਾਨ ਸਹਿਗਲ ਪਰਿਵਾਰ ਨੇ ਸ਼ਿਆਮ ਬਾਬਾ ਦੇ ਦਰਬਾਰ ਵਿਚ ਰਸਮੀ ਪੂਜਾ ਕੀਤੀ। ਇਸ ਮੌਕੇ ਸੁਨੀਲ ਸ਼ਰਮਾ, ਰਜਿੰਦਰ ਮਿੱਡਾ, ਅਨਮੋਲ ਸ਼ਰਮਾ, ਕਰਨ ਸ਼ਰਮਾ, ਸ਼ਸ਼ੀਕਾਂਤ ਗੋਇਲ, ਬਲਜੀਤ ਬੱਗੀ, ਅਵਿਨਾਸ਼ ਕੁਮਾਰ, ਰਘੂਵੀਰ ਸ਼ਰਮਾ, ਪ੍ਰਿੰਸ ਅਰੋੜਾ, ਵੀਰਭਾਨ ਸ਼ਰਮਾ, ਮਨੋਜ ਕੁਮਾਰ, ਅਤੇ ਜੈ ਸ਼੍ਰਰੀ ਸ਼ਿਆਮ ਪਰਿਵਾਰ ਦੇ ਹੋਰ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਇਸ ਤੋਂ ਬਾਅਦ ਸ਼ਿਆਮ ਬਾਬਾ ਦੀ ਲਾਟ ਨੂੰ ਭੇਟਾਂ ਚੜ੍ਹਾਈਆਂ ਗਈਆਂ ਅਤੇ ਸਾਰਿਆਂ ਦੀ ਭਲਾਈ ਲਈ ਅਰਦਾਸਾਂ ਕੀਤੀਆਂ ਗਈਆਂ। ਇਸ ਮੌਕੇ ਸ਼ਿਆਮ ਭਗਤਾਂ ਨੇ ਸ਼ਿਆਮ ਬਾਬਾ ਕੀ ਜੈ ਅਤੇ ਲਖ਼ਦਾਤਾ ਕੀ ਜੈ ਦੇ ਨਾਅਰੇ ਲਗਾ ਕੇ ਮਾਹੌਲ ਨੂੰ ਧਾਰਮਿਕ ਸ਼ਰਧਾ ਨਾਲ ਭਰ ਦਿੱਤਾ। ਦਰਬਾਰ ਅਤੇ ਆਕਰਸ਼ਕ ਸਜਾਵਟ ਖਿੱਚ ਦਾ ਕੇਂਦਰ ਸਨ। ਭਜਨ ਸੰਧਿਆ ਵਿਚ ਗਾਇਕ ਅਨਮੋਲ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੇ ਭਜਨਾਂ ਦੀ ਪੇਸ਼ਕਾਰੀ ਕਰਕੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਇਸ ਦੌਰਾਨ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ।