ਆਈਐੱਸਐੱਫ ਕਾਲਜ ਆਫ਼ ਫਾਰਮੇਸੀ ’ਚ ਪ੍ਰੋਗਰਾਮ ਕਰਵਾਇਆ
ਪ੍ਰਮੁੱਖ ਵਿਦਿਅਕ ਸੰਸਸੰਕੀਰਤਨ ’ਚ ਹਾਜ਼ਰ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ. ਗੁਪਤਾ, ਪ੍ਰਿੰਸੀਪਲ ਡਾ. ਆਰਕੇ. ਨਾਰੰਗ ਤੇ ਵਿਦਿਆਰਥੀ।
Publish Date: Sat, 24 Jan 2026 04:23 PM (IST)
Updated Date: Sun, 25 Jan 2026 04:04 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪ੍ਰਮੁੱਖ ਵਿਦਿਅਕ ਸੰਸਥਾ ਆਈਐਸਐਫ ਕਾਲਜ ਆਫ਼ ਫਾਰਮੇਸੀ ਦੇ ਕੈਂਪਸ ਵਿਚ ਸਥਿਤ ਮਾਂ ਦੁਰਗਾ ਮੰਦਰ ਵਿਚ ਸੰਕੀਰਤਨ ਦਾ ਆਯੋਜਨ ਕੀਤਾ ਗਿਆ। ਪੰਡਿਤ ਰਾਮ ਚੰਦਰ ਸ਼ਰਮਾ ਦੀ ਅਗਵਾਈ ਹੇਠ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐਸਐਫਸੀਪੀਆਰ ਪ੍ਰਿੰਸੀਪਲ ਡਾ. ਆਰਕੇ. ਨਾਰੰਗ, ਫੈਕਲਿਟੀ ਮੈਂਬਰ ਡਾ ਸੰਤ ਕੁਮਾਰ ਵਰਮਾ, ਡਾ ਕਾਲੀਚਰਨ ਸ਼ਰਮਾ, ਡਾ ਵਿਵੇਕ, ਸਤਯਮ ਖਰੇ ਅਤੇ ਵਿਦਿਆਰਥੀਆਂ ਨੇ ਦੇਵੀ ਸਰਸਵਤੀ ਦੀ ਪੂਜਾ ਦੀ ਰਸਮ ਨਿਭਾਈ। ਦੇਵੀ ਸਰਸਵਤੀ ਬਾਰੇ ਬੋਲਦਿਆਂ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਦੇਵੀ ਸਰਸਵਤੀ ਨੂੰ ਗਿਆਨ, ਕਲਾ ਅਤੇ ਸੰਗੀਤ ਦੀ ਦੇਵੀ ਮੰਨਿਆ ਜਾਂਦਾ ਹੈ। ਮੰਦਿਰ ਵਿਚ ਸੰਸਥਾ ਦੇ ਡਾਇਰੈਕਟਰ, ਡਾ. ਜੀਡੀ ਗੁਪਤਾ ਨੇ ਭਜਨ ਗਾ ਕੇ ਸਾਰਿਆਂ ਨੂੰ ਮੰਤਰਮੁਗਧ ਕੀਤਾ।ਅੰਤ ਵਿਚ ਦੇਵੀ ਸਰਸਵਤੀ ਦੀ ਆਰਤੀ ਕਰਨ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ।