ਅਰੋੜਾ ਮਹਾਸਭਾ ਨੇ ਸੰਜੀਵ ਨਰੂਲਾ ਦਾ ਕੀਤਾ ਸਨਮਾਨ
ਪੰਜਾਬ ਦੀ ਭਗਵੰਤ ਮਾਨ ਸਰਕਾਰ
Publish Date: Wed, 14 Jan 2026 04:23 PM (IST)
Updated Date: Thu, 15 Jan 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਪੰਜਾਬ ਰਾਜ ਵਪਾਰ ਕਮਿਸ਼ਨ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਲਈ ਵਪਾਰ ਕਮਿਸ਼ਨ ਦੇ ਚੇਅਰਪਰਸਨ ਵਜੋਂ ਸੰਜੀਵ ਨਰੂਲਾ ਦੀ ਨਿਯੁਕਤੀ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਅਰੋੜਾ ਮਹਾਂਸਭਾ ਦੀ ਟੀਮ ਵੱਲੋਂ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਵਿਜੇ ਮਦਾਨ ਨੇ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅਰੋੜਾ ਮਹਾਂਸਭਾ ਦੇ ਪੰਜਾਬ ਵਾਈਸ ਪ੍ਰਧਾਨ ਸੰਜੀਵ ਨਰੂਲਾ ਨੂੰ ਪੰਜਾਬ ਸਰਕਾਰ ਵਪਾਰ ਕਮਿਸ਼ਨ ਵੱਲੋਂ ਚੇਅਰਪਰਸਨ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਵੱਲੋਂ ਪਹਿਲਾਂ ਵੀ ਸਮਾਜਿਕ ਅਤੇ ਧਾਰਮਿਕ ਕੰਮਾਂ ਦੇ ਵਿਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਅੱਜ ਉਨ੍ਹਾਂ ਨੂੰ ਅਸੀਂ ਬੁੱਕੇ ਦੇ ਕੇ ਸਨਮਾਨਿਤ ਕੀਤਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਹੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ। ਇਸ ਮੌਕੇ ’ਤੇ ਸੰਜੀਵ ਨਰੂਲਾ ਵੱਲੋਂ ਸਾਰੇ ਹੀ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ’ਤੇ ਜਰਨਲ ਸਕੱਤਰ ਦਿਨੇਸ਼ ਕਟਾਰੀਆ, ਵਾਈਸ ਪ੍ਰਧਾਨ ਓਪੀ ਕੁਮਾਰ ਕੈਸ਼ੀਅਰ ਰਜਿੰਦਰ ਸਚਦੇਵਾ ਹਨੀ ਅਤੇ ਪ੍ਰੈੱਸ ਸਕੱਤਰ ਸੰਜੀਵ ਕੁਮਾਰ ਅਰੋੜਾ ਆਦਿ ਹਾਜ਼ਰ ਸਨ।