ਕਾਨੂੰਨੀ ਜਾਂ ਵਿੱਤੀ ਸਲਾਹ ਲਈ ਏਆਈ ’ਤੇ ਨਿਰਭਰ ਨਾ ਕਰੋ : ਡੀ.ਸੀ.ਸੇਤੀਆ
ਐੱਨਆਈਸੀ ਅਤੇ ਜ਼ਿਲ੍ਹਾ ਪ੍ਰਬੰਧਕੀ
Publish Date: Tue, 10 Feb 2026 05:00 PM (IST)
Updated Date: Wed, 11 Feb 2026 04:03 AM (IST)

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਮਨਾਇਆ ਸੁਰੱਖਿਅਤ ਇੰਟਰਨੈੱਟ ਦਿਵਸ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਐੱਨਆਈਸੀ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਕਰਮਚਾਰੀਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਵਿਸ਼ੇਸ਼ ਤੌਰ ’ਤੇ ਜਾਗਰੂਕਤਾ ਫ਼ੈਲਾਈ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਲਗਾਏ ਜਾਗਰੂਕਤਾ ਕੈਂਪ ਵਿਚ ਉਨ੍ਹਾਂ ਦੱਸਿਆ ਕਿ ਆਮ ਪਬਲਿਕ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਕੁਝ ਖਾਸ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਕਿਸੇ ਠੱਗੀ ਸ਼ਿਕਾਰ ਨਾ ਹੋਣ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਘੁਟਾਲੇ ਅਕਸਰ ਜ਼ਰੂਰੀ ਜਾਂ ਡਰ ਪੈਦਾ ਕਰਦੇ ਹਨ, ਕੰਮ ਕਰਨ ਤੋਂ ਪਹਿਲਾਂ ਰੁਕੋ, ਸੋਚੋ ਅਤੇ ਫ਼ਿਰ ਹੀ ਪੁਸ਼ਟੀ ਕਰੋ। ਡਾਕਟਰੀ, ਕਾਨੂੰਨੀ ਜਾਂ ਵਿੱਤੀ ਸਲਾਹ ਲਈ ਕਦੇ ਵੀ ਸਿਰਫ਼ ਏਆਈ ’ਤੇ ਨਿਰਭਰ ਨਾ ਕਰੋ, ਅਸਲ ਮਾਹਿਰਾਂ ਨਾਲ ਸਲਾਹ ਕਰੋ। ਉਨ੍ਹਾਂ ਕਿਹਾ ਕਿ ਐਪ ਅਨੁਮਤੀਆਂ ਦੀ ਨਿਯਮਿਤ ਤੌਰ ’ਤੇ ਜਾਂਚ ਕਰੋ ਅਤੇ ਬੇਲੋੜੀ ਪਹੁੰਚ ਨੂੰ ਹਟਾਓ। ਕਦੇ ਵੀ ਆਪਣੇ ਸੰਵੇਦਨਸ਼ੀਲ ਵੇਰਵੇ ਜਿਵੇਂ ਕਿ ਓਟੀਪੀ, ਆਧਾਰ, ਪੈਨ ਜਾਂ ਬੈਂਕ ਪ੍ਰਮਾਣ ਪੱਤਰ ਫੋਨ ’ਤੇ ਸਾਂਝੇ ਨਾ ਕਰੋ। ਉੱਚ ਰਿਟਰਨ ਵਾਲੀਆਂ ਔਨਲਾਈਨ ਨਿਵੇਸ਼ ਪੇਸ਼ਕਸ਼ਾਂ ’ਤੇ ਭਰੋਸਾ ਕਰਨ ਤੋਂ ਬਚੋ। ਸੁਰੱਖਿਅਤ ਇੰਟਰਨੈੱਟ ਦਿਵਸ ’ਤੇ ਆਮ ਪਬਲਿਕ ਨੂੰ ਸੁਰੱਖਿਅਤ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਨ ਲਈ ਮਨਿਸਟਰੀ ਆਫ਼ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨੌਲੋਜੀ ਦੇ ਡੀਆਈਏ ਐੱਨਆਈਸੀ ਕੋਮਲ ਦੇਵੀ, ਦੀਪਕ ਕੁਮਾਰ ਨੈੱਟਵਰਕ ਇੰਜ:, ਵਰੁਨ ਸ਼ਰਮਾ ਨੈੱਟਵਰਕ ਇੰਜ:, ਮਨਦੀਪ ਸਿੰਘ ਕੰਡਾ ਡੀਆਰਐੱਮ ਵੱਲੋਂ ਜਾਗਰੂਕ ਕੈਂਪ ਲਗਾਏ ਗਏ। ਡੀਆਈਏ ਕੋਮਲ ਦੇਵੀ ਨੇ ਦੱਸਿਆ ਕਿ ਨਾਗਰਿਕਾਂ ਨੂੰ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ। ਕਿਸੇ ਵੀ ਕਾਲ ’ਤੇ ਅਮਲ ਨਾ ਕਰੋ ਜੋ ਕਹਿੰਦੀ ਹੈ ਕਿ ਇਹ ਟ੍ਰਾਈ ਜਾਂ ਟੈਲੀਕਮੂਨਿਕੇਸ਼ਨ ਵਿਭਾਗ ਤੋਂ ਹੈ। ਆਪਣੇ ਮੋਬਾਇਲ ਉੱਤੇ ਐਪਸ ਨੂੰ ਸਮੇ-ਸਮੇਂ ’ਤੇ ਸਮੀਖਿਆ ਕਰੋ ਅਤੇ ਨਾ ਵਰਤੇ ਜਾ ਰਹੇ ਐਪਸ ਨੂੰ ਹਟਾ ਦਿਓ। ਜਿਕਰਯੋਗ ਹੈ ਕਿ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਧੇਵਾਲਾ ਡਿਪਟੀ ਕਮਿਸ਼ਨਰ ਦਫਤਰ ਮੋਗਾ ਅਤੇ ਹੋਰ ਵੱਖ-ਵੱਖ ਸਥਾਨਾਂ’ਤੇ ਜਾਗਰੂਕਤਾ ਕੈਂਪ ਲਗਾਏ ਗਏ।