ਰਾਇਲ ਕੌਨਵੈਂਟ ਸਕੂਲ ’ਚ ਵਿਸਾਖੀ ਤੇ ਅੰਬੇਦਕਰ ਜੈਅੰਤੀ ਮਨਾਈ
ਸਥਾਨਕ ਇਲਾਕੇ ਦੀ ਨਾਮਵਰ
Publish Date: Mon, 13 Apr 2026 03:58 PM (IST)
Updated Date: Tue, 14 Apr 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਅਤੇ ਡਾਕਟਰ ਬੀਆਰ ਅੰਬੇਦਕਰ ਜਯੰਤੀ ਮਨਾਈ ਗਈ। ਇਸ ਦਿਨ ਨਾਲ ਸਬੰਧਤ ਸੱਤਵੀਂ ਸ਼੍ਰੇਣੀ ਤੋਂ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵਿਸਾਖੀ ਦੇ ਤਿਉਹਾਰ ਨਾਲ ਸਬੰਧਤ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ। ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਵਿਸਾਖੀ ਦੇ ਤਿਉਹਾਰ ਨਾਲ ਸਬੰਧਤ ਪੋਸਟਰ ਮੇਕਿੰਗ ਅਤੇ ਛੇਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਡਾਕਟਰ ਬੀਆਰ ਅੰਬੇਡਕਰ ਦੇ ਜੀਵਨ ਤੇ ਕੈਲੀਗਰਾਫੀ ਅਤੇ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਰਲ ਕੇ ਜਪੁਜੀ ਸਾਹਿਬ ਦਾ ਪਾਠ ਸਰਵਣ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਦੀਪ ਸਿੰਘ ਵਾਲੀਆ ਮੈਨੇਜਰ ਸੋਨਿਕਾ ਵਾਲੀਆ, ਵਾਈਸ ਚੇਅਰਮੈਨ ਨਿਖਿਲ ਵਾਲੀਆ, ਐੱਚਆਰ ਮੈਨੇਜਰ ਨਿਧੀ ਵਾਲੀਆ, ਪ੍ਰਿੰਸੀਪਲ ਭਰਤ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਰੇਖਾ ਭੰਡਾਰੀ ਨੇ ਸਾਰਿਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਹਾਰਦਿਕ ਵਧਾਈ ਦਿੱਤੀ ਅਤੇ ਪਰਮਾਤਮਾ ਅੱਗੇ ਹਰ ਘਰ ਖੁਸ਼ੀਆਂ ਅਤੇ ਖੇੜੇ ਲਿਆਉਣ ਦੀ ਅਰਦਾਸ ਕੀਤੀ।