ਆਰਕੇਐੱਸ ਸਕੂਲ ਨੇ ਮਨਾਈ ਹੋਲੀ
ਆਰਕੇਐੱਸ ਸੀਨੀਅਰ ਸੈਕੰਡਰੀ
Publish Date: Thu, 05 Mar 2026 03:57 PM (IST)
Updated Date: Fri, 06 Mar 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਗਿਆ। ਸਾਰਿਆਂ ਅਧਿਆਪਕਾਂ ਨੇ ਮਿਲ ਕੇ ਪ੍ਰਿੰਸੀਪਲ ਰਜਨੀ ਅਰੋੜਾ ਨੂੰ ਰੰਗ ਲਗਾਇਆ ਫਿਰ ਸਾਰੇ ਅਧਿਆਪਕਾਂ ਨੇ ਇਕ ਦੂਜੇ ਨੂੰ ਰੰਗ ਲਗਾਇਆ। ਸਕੂਲ ਦਾ ਸਹਾਇਕ ਸਟਾਫ਼ ਵੀ ਇਸ ਹੋਲੀ ਦੇ ਤਿਉਹਾਰ ਵਿਚ ਸ਼ਾਮਲ ਹੋਇਆ। ਸਾਰਿਆਂ ਨੇ ਖੁਸ਼ੀ ਅਤੇ ਉਮੰਗ ਨਾਲ ਇਸ ਤਿਉਹਾਰ ਦਾ ਆਨੰਦ ਮਾਣਿਆ । ਸਾਰਿਆਂ ਨੇ ਇਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ। ਅੰਤ ਵਿਚ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਆਂ ਨੂੰ ਹੋਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੋਲੀ ਦੇ ਰੰਗਾਂ ਦੀ ਤਰ੍ਹਾਂ ਤੁਹਾਡਾ ਜੀਵਨ ਵੀ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇ। ਮੇਰੀ ਈਸ਼ਵਰ ਤੋਂ ਇਹੀ ਪ੍ਰਾਰਥਨਾ ਹੈ ਕਿ ਤੁਸੀਂ ਸਾਰੇ ਸਿਹਤਮੰਦ,ਖੁਸ਼ ਰਹੋ ਅਤੇ ਹਰ ਸਾਲ ਇਕੱਠੇ ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਰਹੋ।