ਸਾਲਾਨਾ ਜਗਰਾਤੇ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ
ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ
Publish Date: Wed, 01 Apr 2026 03:53 PM (IST)
Updated Date: Thu, 02 Apr 2026 04:01 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿਸਟਰਡ 127 ਨੇ ਰਾਕੇਸ਼ ਗੋਇਲ ਦੇ ਨਿਵਾਸ ਸਥਾਨ ’ਤੇ ਇਕ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਚੇਅਰਮੈਨ ਮੋਹਨ ਲਾਲ ਗੋਇਲ ਅਤੇ ਪ੍ਰਧਾਨ ਰਾਕੇਸ਼ ਗੋਇਲ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਮੋਹਨ ਲਾਲ ਗੋਇਲ ਅਤੇ ਪ੍ਰਧਾਨ ਰਾਕੇਸ਼ ਗੋਇਲ ਨੇ ਐਲਾਨ ਕੀਤਾ ਕਿ ਸਾਲਾਨਾ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਐਸੋਸੀਏਸ਼ਨ ਨੇ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਦੇਵੀ ਭਗਵਤੀ ਦੇ ਸਨਮਾਨ ਵਿਚ 30ਵਾਂ ਸਾਲਾਨਾ ਜਾਗਰਣ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧ ਭਗਤ ਗਾਇਕ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ। ਸਮਾਗਮ ਦੌਰਾਨ ਦੇਵੀ ਭਗਵਤੀ ਦਾ ਸੁੰਦਰ ਢੰਗ ਨਾਲ ਸਜਾਇਆ ਗਿਆ ਮੰਦਰ ਅਤੇ ਸ਼ਾਨਦਾਰ ਪੰਡਾਲ ਆਕਰਸ਼ਣ ਦਾ ਕੇਂਦਰ ਬਿੰਦੂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਜਾਗਰਣ ਦੀਆਂ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਖ਼ਾਸ ਡਿਊਟੀਆਂ ਸੌਂਪੀਆਂ ਗਈਆਂ ਹਨ। ਮੀਟਿੰਗ ਵਿਚ ਮੌਜੂਦ ਮੈਂਬਰਾਂ ਵਿਚ ਵਾਈਸ ਚੇਅਰਮੈਨ ਪ੍ਰਦੀਪ ਕੁਮਾਰ ਕਾਕਾ, ਸਕੱਤਰ ਰਮਨ ਬੱਬਰ, ਕੈਸ਼ੀਅਰ ਦਿਨੇਸ਼ ਜਿੰਦਲ, ਮਹੇਸ਼ ਗੋਇਲ, ਵੇਦ ਗਰਗ, ਗੌਰਵ ਜੈਨ, ਰੋਹਿਤ ਜਿੰਦਲ, ਪੁਨੀਤ ਜਿੰਦਲ, ਗਗਨਦੀਪ ਮਿੱਤਲ ਅਤੇ ਕ੍ਰਿਸ਼ਨ ਤਾਇਲ ਸ਼ਾਮਲ ਸਨ।