ਡਾ. ਕਲਾਮ ਇੰਟਰਨੈਸ਼ਨਲ ਸਕੂਲ ’ਚ ਗਣਤੰਤਰ ਦਿਵਸ ਮਨਾਇਆ
ਇਲਾਕੇ ਦੀ ਨਾਮਵਰ ਸਥਾਨ
Publish Date: Sun, 25 Jan 2026 03:26 PM (IST)
Updated Date: Mon, 26 Jan 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਇਲਾਕੇ ਦੀ ਨਾਮਵਰ ਸਥਾਨਕ ਸੰਸਥਾ ਡਾਕਟਰ ਕਲਾਮ ਇੰਟਰਨੈਸ਼ਨਲ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਗੀਤ, ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਜਿਸ ਵਿਚ ਵੱਖਵੱਖ ਤਰੀਕਿਆਂ ਦੇ ਨਾਲ ਬੱਚਿਆਂ ਨੇ ਸਾਡੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੀ ਸਿਰਜਣਾ ਕਰਨ ਦਾ ਪ੍ਰਣ ਕੀਤਾ । ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਸ਼ਰਮਾ ਨੇ ਬੱਚਿਆਂ ਨੂੰ ਆਪਣੇ ਭਾਸ਼ਣ ਵਿਚ ਦੱਸਿਆ ਕਿ ਅੱਜ ਅਸੀਂ 77ਵੀਂ ਗਣਤੰਤਰ ਦਿਵਸ ਵਰੇਗੰਢ ਮਨਾ ਰਹੇ ਹਾਂ। ਅੱਜ ਦੇ ਦਿਨ ਅਸੀਂ ਆਪਣਾ ਸੰਵਿਧਾਨ ਪ੍ਰਾਪਤ ਕੀਤਾ। ਇਸ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਸੁਤੰਤਰਤਾ ਦਾ ਹੱਕ ਦਿੱਤਾ। ਉਨਾਂ ਦੱਸਿਆ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ ਸਾਡਾ ਦੇਸ਼ ਗਣਰਾਜ ਬਣਿਆ ਸੀ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਬੱਚਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।