- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਬਿਲਾਸਪੁਰ ਨੂੰ ਪੰਜਾਬ ਮੰਡੀ ਬੋਰਡ ’ਚੋਂ ਬਤੌਰ ਗਰੇਡਿੰਗ ਸੁਪਰਵਾਈਜ਼ਰ ਸੇਵਾ ਮੁਕਤ ਹੋਣ ’ਤੇ ਵਿਭਾਗ ਵੱਲੋਂ ਸ਼ਾਨਦਾਰ ਵਿਦਾਇਗੀ ਦਿੱਤੀ ਗਈ। ਉਨ੍ਹਾਂ ਨੇ ਆਪਣੀ 36 ਸਾਲ ਦੀ ਸਰਵਿਸ ਬਹੁਤ ਇਮਾਨਦਾਰੀ ਨਾਲ ਨਿਭਾਈ। ਇਸ ਸਬੰਧ ਵਿਚ ਹਰਵਿੰਦਰ ਬਿਲਾਸਪੁਰ ਅਤੇ ਪਰਿਵਾਰ ਵੱਲੋਂ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਗੁਰਦੀਪ ਲੋਪੋਂ ਵੱਲੋਂ ਹਰਵਿੰਦਰ ਬਿਲਾਸਪੁਰ ਦੇ ਸਰਵਿਸ ਕਾਰਜਕਾਲ, ਸਾਹਿਤਕ ਕਾਰਜ ਸਮੇਤ ਸਮੁੱਚੇ ਜੀਵਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ। ਡਾ .ਸੁਰਜੀਤ ਸਿੰਘ ਦੌਧਰ ਨੇ ਦੱਸਿਆ ਕਿ ਹਰਵਿੰਦਰ ਬਿਲਾਸਪੁਰ ਨੈਅ ਦੇ ਨਿਰਮਲ ਨੀਰ ਵਰਗਾ ਅਤੇ ਸੰਵੇਦਨਸ਼ੀਲ ਇਨਸਾਨ ਹੈ। ਡਾ .ਸੁਰਜੀਤ ਬਰਾੜ ਘੋਲੀਆ ਨੇ ਆਪਣੇ ਸੰਬੋਧਨ ਵਿਚ ਹਰਵਿੰਦਰ ਬਿਲਾਸਪੁਰ ਨੂੰ ਸੂਖ਼ਮਭਾਵੀ ਲੇਖਕ ਅਤੇ ਅਦਾਰਾ ਲੋਹਮਣੀ ਦਾ ਅਣਥੱਕ ਕਾਮਾ ਦੱਸਿਆ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਹਰਵਿੰਦਰ ਬਿਲਾਸਪੁਰ ਦਾ ਆਪਣੀ ਰੁਝੇਵੇਂ ਭਰੀ ਸੇਵਾ ’ਚੋਂ ਬੇਦਾਗ਼ ਰਿਟਾਇਰ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਉਨ੍ਹਾਂ ਨੂੰ ਅਗਲੇਰੇ ਸਫ਼ਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਨਿਰਮਲ ਪੱਤੋ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਹਰਵਿੰਦਰ ਦੀ ਖੂਬਸੂਰਤ ਗ਼ਜ਼ਲ ਤਰੰਨਮ ’ਚ ਪੇਸ਼ ਕੀਤੀ। ਮੇਜਰ ਸਿੰਘ ਚੱਠਾ ਦੀ ਟੀਮ ਨੇ ਵਿਰਾਸਤੀ ਗਾਇਕੀ ਨਾਲ ਅਤੇ ਉੱਘੇ ਕਲਾਕਾਰ ਕੁਲਵੰਤ ਸੇਖੋਂ ਤੇ ਜੱਸੀ ਸੇਖੋਂ ਨੇ ਆਪਣੀ ਅਵਾਜ਼ ਦੇ ਜਾਦੂ ਨਾਲ ਖੂਬ ਰੰਗ ਬੰਨ੍ਹਿਆ। ਇਸ ਮੌਕੇ ਹਰਵਿੰਦਰ ਬਿਲਾਸਪੁਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਇਲਾਵਾ ਲੇਖਕ ਵਿਚਾਰ ਮੰਚ ਦੇ ਪ੍ਰਧਾਨ ਪ੍ਰਗਟ ਸਿੰਘ ਸਮਾਧ ਭਾਈ, ਜੰਗੀਰ ਸਿੰਘ ਖੋਖਰ, ਗੁਰਮੇਲ ਸਿੰਘ ਬੌਡੇ, ਪਰਸ਼ੋਤਮ ਪੱਤੋ, ਜਗਦੀਸ਼ ਕਮਲ, ਅਮਰੀਕ ਸੈਦੋਕੇ, ਤਰਸੇਮ ਗੋਪੀ ਕਾ, ਡਾ .ਰਾਜਿੰਦਰ ਰੌਂਤਾ, ਧਾਮੀ ਗਿੱਲ, ਬੇਲੀ ਬਲਕਰਨ, ਨਿਰਮਲ ਪੱਤੋ, ਗੁਰਮੀਤ ਹਮੀਰਗੜ੍ਹ, ਸੁਖਦੇਵ ਲੱਧੜ, ਨਿਮਰਤ ਸੁੱਖ, ਗੁਰਬਚਨ ਕਮਲ, ਅਜਮੇਰ ਜਨੇਰ, ਸੀਰਾ ਗਰੇਵਾਲ, ਪ੍ਰਿੰਸੀਪਲ ਮੇਘ ਸਿੰਘ ਲੋਪੋਂ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ, ਰਿਟਾ. ਐੱਸਡੀਓ ਭੁਪਿੰਦਰ ਸਿੰਘ ਧਾਲੀਵਾਲ, ਡਾ .ਹਰਗੁਰਪ੍ਰਤਾਪ ਵੱਲੋਂ ਹਰਵਿੰਦਰ ਬਿਲਾਸਪੁਰ ਨੂੰ ਤੋਹਫ਼ੇ ਭੇਂਟ ਕੀਤੇ ਗਏ ਅਤੇ ਮੁਬਾਰਕਬਾਦ ਦਿੱਤੀ ਗਈ। ਦਵਿੰਦਰ ਸਿੰਘ ਦੀਨਾ ਅਤੇ ਲਖਵੀਰ ਸਿੰਘ ਸੇਖੋਂ ਨੇ ਆਏ ਸੱਜਣਾ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਚਰਨਜੀਤ ਸਮਾਲਸਰ ਵੱਲੋਂ ਬਾਖ਼ੂਬੀ ਨਿਭਾਈ ਗਈ ਇਸ ਮੌਕੇ ਖਣਮੁਖ ਭਾਰਤੀ ਪੱਤੋ ਸ਼ਹਿਰੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਮੋਗਾ, ਬਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ, ਆਪ ਆਦਮੀ ਪਾਰਟੀ ਚੇਅਰਮੈਨ, ਜ਼ਿਲ੍ਹਾ ਪਲਾਨਿੰਗ ਬੋਰਡ ਅਤੇ ਮਾਰਕੀਟ ਕਮੇਟੀ, ਨਿਹਾਲ ਸਿੰਘ ਵਾਲਾ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ ਬਰਾੜ ਕਾਕਾ ਆੜ੍ਹਤੀਆ ਐਸ਼ੋਸੀਏਸ਼ਨ ਅਤੇ ਬੂਟਾ ਸਿੰਘ ਸ਼ੈਲਰ ਐਸ਼ੋਸੀਏਸ਼ਨ, ਸਨਮ ਸੂਦ, ਅਤੁਲ ਗੋਇਲ ਖ਼ਰੀਦ ਏਜੰਸੀਆਂ, ਨਿਰਮਲ ਸਿੰਘ ਸਰਪੰਚ, ਬਿਲਾਸਪੁਰ ਵਿਸ਼ੇਸ ਤੌਰ ’ਤੇ ਹਾਜ਼ਰ ਸਨ।