ਆਰਤੀ ਰੱਤੜਾ ਦੀ ‘ਬੀਤ ਗਏ ਛਿਣ’ ਪੁਸਤਕ ਰੀਲੀਜ਼
ਮੋਗਾ ਦੇ ਰਾਮਗੰਜ
Publish Date: Sun, 18 Jan 2026 04:19 PM (IST)
Updated Date: Mon, 19 Jan 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਰਾਮਗੰਜ ਗਲੀ ਨੰਬਰ ਇਕ ਵਿਖੇ ਪ੍ਰਸਿੱਧ ਲੇਖਕਾ ਆਰਤੀ ਰਤੜਾ ਦੀ ਪੰਜਾਬੀ ਅਨੁਵਾਦ ਵਿਚ ਬੀਤ ਗਏ ਛਿਣ ਪੁਸਤਕ ਰੀਲੀਜ਼ ਸਮਾਗਮ ਦਾ ਆਯੋਜਨ ਕੀਤਾ। ਜਿਸ ਦੀ ਅਗਵਾਈ ਡਾ. ਪ੍ਰਭੂ ਹਰੀਸ਼ ਨੇ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਦਾਸ ਵਿਜੇ, ਸੰਚਾਲਕ ਗੁਰੂ ਭਗਤੀ ਧਾਮ ਮੋਗਾ ਨੇ ਪਹੁੰਚ ਕੇ ਪੁਸਤਕ ਨੂੰ ਰੀਲੀਜ਼ ਕਰਨ ਦੀ ਰਸਮ ਨਿਭਾਈ ਅਤੇ ਦੋ ਸਬਦ ਬੋਲਦਿਆਂ ਕਿਹਾ ਕਿ ਹਿੰਦੀ ਭਾਸ਼ਾ ਦਾ ਵਧੀਆ ਸਾਹਿਤ, ਪੰਜਾਬੀ ਵਿਚ ਅਨੁਵਾਦ ਹੋ ਕੇ ਪੰਜਾਬੀ ਸਾਹਿਤਕ ਖੇਤਰ 'ਚ ਪਹੁੰਚਾਉਣਾ ਇਕ ਬਹੁਤ ਵੱਡਾ ਉਪਰਾਲਾ ਹੈ ਜਿਵੇਂ ਕਿ ਆਰਤੀ ਰਤੜਾ ਦੀ ਹਿੰਦੀ ਪੁਸਤਕ ਗੁਜ਼ਰੇ ਲਮਹੇਂ ਦਾ ਪੰਜਾਬੀ ਅਨੁਵਾਦ' ਬੀਤ ਗਏ ਛਿਣ ਡਾ. ਹਰੀਸ਼ ਗਰੋਵਰ ਕੀਤਾ ਹੈ। ਪੁਸਤਕ ਲੇਖਿਕਾ ਆਰਤੀ ਰਤੜਾ ਆਪਣੇ ਜੀਵਨ ਸਾਥੀ ਸੁਮਿਤ ਰਤੜਾ ਤੇ ਆਪਣੇ ਪਰਿਵਾਰ ਸਹਿਤ ਸਮਾਗਮ ਵਿਚ ਪਹੁੰਚੇ। ਸਮਾਗਮ ਦੀ ਸਮੁੱਚੀ ਅਗਵਾਈ ’ਤੇ ਮੰਚ ਸੰਚਾਲਨ ਕਰਦੇ ਪ੍ਰਭੂ ਹਰੀਸ਼ ਨੇ ਕਿਹਾ ਕਿ ਇਕ ਭਾਸ਼ਾ ਤੋਂ ਦੂਸਰੀ ਭਾਸ਼ਾ 'ਚ ਅਨੁਵਾਦ ਕਰਦਿਆਂ ਮੌਲਿਕ ਕਿਰਤ ਦੀ ਭਾਵਨਾਂ ਅਤੇ ਜਜ਼ਬਾਤ ਦੇ ਨਾਲ ਕਿਰਤ ਦੇ ਮਨੋਰਥ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਪ੍ਰਭੂ ਜਯੋਤਿਸ਼ ਸੈਂਟਰ ਰਾਮ ਗੰਜ ਗਲੀ ਨੰਬਰ ਇਕ ਮੋਗਾ ਗਰੁੱਪ ਵਲੋਂ ਆਯੋਜਿਤ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸੁਰੇਸ਼ ਬਲਵੀਰ ਸਿੰਘ ਦਿੱਲੀ ਤੋਂ ਪਹੁੰਚੇ। ਜਗਤਾਰ ਸਿੰਘ ਰਿਟਾਇਰਡ ਈਟੀਓ, ਅਰਜੁਨ ਕੁਮਾਰ ਪ੍ਰਧਾਨ, ਅਰੁਣ ਕੁਮਾਰ ਪ੍ਰਧਾਨ, ਕੋਮਲ ਸ਼ਰਮਾ, ਬਲਵਿੰਦਰ ਕੌਰ, ਰੀਮਾ ਰਾਨੀ ਪ੍ਰਧਾਨ ਮਹਿਲਾ ਵਿੰਗ ਮੋਗਾ, ਰੇਨੂ ਬਾਲਾ ਚੇਅਰਮੈਨ, ਰੀਤੂ ਖਿੱਪਲ ਪ੍ਰਧਾਨਮਹਿਲਾ ਵਿੰਗ, ਰਾਜੇਸ਼ ਬੋਹਤ ਜਰਨਲ ਸਕੱਤਰ, ਮੰਜੁ ਰਾਨੀ ਇੰਚਾਰਜ, ਚਰਨਜੀਤ ਸਿੰਘ ਵੱਟੂ, ਜਗਮੋਹਨ ਸਿੰਘ, ਅਮਨ ਕੁਮਾਰ, ਸੁਮੀਤ ਕੁਮਾਰ ਅਤੇ ਹੋਰ ਆਦਿ ਨੂੰ ਸਨਮਾਨਿਤ ਕੀਤਾ ਵੀ ਗਿਆ।