ਸਿੱਧ ਬਾਬਾ ਬਾਲਕ ਨਾਥ ਜੀ ਦਾ ਕੀਤਾ ਗੁਣਗਾਨ
ਮਥੁਰਾਪੁਰੀ ਵਿਖੇ ਸ੍ਰੀ ਸਿੱਧ ਬਾਬਾ
Publish Date: Mon, 06 Apr 2026 03:19 PM (IST)
Updated Date: Tue, 07 Apr 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮਥੁਰਾਪੁਰੀ ਵਿਖੇ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਮੰਦਰ ਵਿਚ ਧਾਰਮਿਕ ਸਮਾਗਮ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਦਰ ਦੇ ਸਥਾਪਕ ਪਵਨ ਕੁਮਾਰ ਚਾਵਲਾ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੂੰ ਸਿਰੋਪਾ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰੇਸ਼ ਬੋਹਤ ਨੇ ਮੰਦਰ ਕਮੇਟੀ ਅਤੇ ਸਥਾਪਕ ਪਵਨ ਚਾਵਲਾ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰ ਸਾਲ ਬਾਬਾ ਬਾਲਕ ਨਾਥ ਜੀ ਦਾ ਜਾਗਰਣ, ਧਾਰਮਿਕ ਚੌਕੀ ਅਤੇ ਭੰਡਾਰਾ ਪੂਰੀ ਸ਼ਰਧਾ ਨਾਲ ਕਰਵਾਇਆ ਜਾਂਦਾ ਹੈ, ਜਿਸ ਨਾਲ ਮੋਗਾ ਸ਼ਹਿਰ ਦੇ ਵਾਸੀਆਂ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ। ਜਾਗਰਣ ਦੌਰਾਨ ਪ੍ਰਸਿੱਧ ਗਾਇਕ ਮੁਕੇਸ਼ ਕੁਮਾਰ ਇਨਾਇਤ ਨੇ ਸੁਰੀਲੇ ਭਜਨਾਂ ਨਾਲ ਮਾਹੌਲ ਨੂੰ ਭਗਤੀਮਈ ਬਣਾਇਆ ਅਤੇ ਹਾਜ਼ਰ ਸ਼ਰਧਾਲੂਆਂ ਨੂੰ ਬਾਬਾ ਜੀ ਦੀ ਭਗਤੀ ਨਾਲ ਜੋੜਿਆ। ਸ਼ਰਧਾਲੂਆਂ ਨੇ ਵੀ ਬਾਬਾ ਬਾਲਕ ਨਾਥ ਜੀ ਦੇ ਜੈਕਾਰਿਆਂ ਨਾਲ ਭਜਨਾਂ ਦਾ ਆਨੰਦ ਲਿਆ ਅਤੇ ਸਮਾਗਮ ਨੂੰ ਰੰਗੀਨ ਬਣਾਇਆ। ਇਸ ਮੌਕੇ ਰਾਜੀਵ ਤਾਗੜੀ, ਚਮਨ ਲਾਲ, ਮਨੋਜ ਕੁਮਾਰ ਮਿੱਢਾ, ਸੰਜੇ ਅਗਰਵਾਲ, ਅਸ਼ਵਨੀ ਗੁਪਤਾ, ਪ੍ਰਵੀਣ ਕਲਿਆਣ, ਰਾਕੇਸ਼ ਚਾਵਲਾ, ਵਿਨੋਦ ਚਾਵਲਾ, ਪਵਨ ਚਾਵਲਾ, ਸੋਨੂ ਢੀਂਗਰਾ, ਸਾਹਿਲ ਅਤੇ ਨਿਤਯਮ ਚਾਵਲਾ ਆਦਿ ਹਾਜ਼ਰ ਸਨ।