ਰਾਮਗੜ੍ਹੀਆ ਵੈੱਲਫੇਅਰ ਕਮੇਟੀ ਨੇ ਵਿਸਾਖੀ ਦਾ ਦਿਹਾੜਾ ਮਨਾਇਆ
ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ
Publish Date: Thu, 16 Apr 2026 04:01 PM (IST)
Updated Date: Fri, 17 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ ਵਿਸਾਖ ਮਹੀਨੇ ਦੀ ਸੰਗਰਾਂਦ ਤੇ ਖਾਲਸੇ ਦਾ ਸਾਜਣਾ ਦਿਵਸ ਵਿਸ਼ਵਕਰਮਾ ਭਵਨ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਹਰਮੇਲ ਸਿੰਘ ਡਰੋਲੀ ਭਾਈ ਅਤੇ ਮੈਂਬਰਾਂ ਵੱਲੋਂ ਮਨਾਇਆ ਗਿਆ। ਭਾਈ ਚਮਕੌਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਤੇ ਹੁਕਮਨਾਮਾ ਲਿਆ। ਵਿਸ਼ਵਕਰਮਾ ਭਵਨ ਦੇ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦਿਆਂ ਖਾਲਸਾ ਸਾਜਣਾ ਦਿਵਸ ਤੇ ਵਿਸਾਖ ਦੀ ਸੰਗਰਾਂਦ ਦੀ ਮਹੱਤਤਾ ਬਾਰੇ ਵਿਆਖਿਆ ਕੀਤੀ ਤੇ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਚੰਡੀਗੜ੍ਹ ਤੋਂ ਸਾਮਲ ਹੋਏ ਸਮਾਜ ਸੇਵੀ ਸਤੀਸ ਕੁਮਾਰ ਨੇ ਦੱਸਿਆ ਕਿ ਲਾਈਫ ਕੇਅਰ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਗਰੀਬ ਲੋਕਾਂ ਦੇ ਵੱਡੇ ਤੋਂ ਵੱਡੇ ਇਲਾਜ ਪੀਜੀਆਈ ਵਿਚੋਂ ਘੱਟ ਤੋਂ ਘੱਟ ਖਰਚੇ ਨਾਲ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੀਜੀਆਈ ਚੰਡੀਗੜ੍ਹ ਤੋਂ ਕਿਸੇ ਵੀ ਬਿਮਾਰੀ ਜਾਂ ਐਕਸੀਡੈਟ ਨਾਲ ਜਖ਼ਮੀ ਹੋਏ ਵਿਅਕਤੀਆਂ ਦਾ ਸਸਤਾ ਇਲਾਜ ਕਰਵਾ ਕਿ ਪ੍ਰਾਈਵੇਟ ਹਸਪਤਾਂਲਾ ਦੇ ਵੱਡੇ ਖਰਚਿਆਂ ਤੋੰ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਉਹ ਹਰ ਵੇਲੇ ਲੋੜਵੰਦ ਵਿਅਕਤੀਆਂ ਦੀ ਮਦਦ ਲਈ ਤਿਆਰ ਹਨ। ਮਨਧੀਰ ਕੌਰ ਮਨੂੰ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਵਿਚਾਰ ਪੇਸ ਕੀਤੇ। ਉਨ੍ਹਾਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਮਾਰਕਿਟ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਕੁਲੈਕਸਨ ਸੈਂਟਰ ਸਥਾਪਿਤ ਕਰਨ ਦੀ ਪ੍ਰਸੰਸਾ ਕਰਦਿਆਂ ਸੰਗਤਾਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਕਰਦਿਆਂ ਚਰਨਜੀਤ ਸਿੰਘ ਝੰਡੇਆਣਾ ਨੇ ਵੀ ਖਾਲਸਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਸਤੀਸ ਕੁਮਾਰ, ਮਨਧੀਰ ਕੌਰ ਮਨੂੰ, ਸੁਖਵਿੰਦਰ ਸਿੰਘ ਬੰਬਰਾਹ, ਬੀਬੀ ਜਤਿੰਦਰਜੀਤ ਕੌਰ ਗਿੱਲ ਨੂੰ ਸਨਮਾਨਤ ਕੀਤਾ। ਇਸ ਮੌਕੇ ਸੋਹਣ ਸਿੰਘ ਸੱਗੂ ਸਰਪ੍ਰਸਤ, ਰਾਜਾ ਸਿੰਘ ਭਾਰਤਵਾਲੇ, ਮਾਸਟਰ ਇੰਦਰਜੀਤ ਸਿੰਘ, ਚਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ, ਗਿਆਨ ਸਿੰਘ ਸਾਬਕਾ ਡੀਪੀਆਰਓ, ਹਾਕਮ ਸਿੰਘ ਖੋਸਾ, ਬਚਿੱਤਰ ਸਿੰਘ ਕਲਸੀ, ਭਾਈ ਪੂਰਨ ਭਗਤ ਸਿੰਘ, ਪ੍ਰੀਤਮ ਸਿੰਘ ਸਾਬਕਾ ਐਕਸੀਨ, ਜੋਗਿੰਦਰ ਸਿੰਘ ਸੰਨੀ, ਚਰਨਜੀਤ ਸਿੰਘ ਹੈਪੀ, ਸਰਬਜੀਤ ਕੌਰ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਮਾਲਵਾ, ਨਾਇਬ ਸਿੰਘ ਮਿੰਟੂ ਕੇਵਲ ਸਿਘ ਆਦਿ ਮੈੰਬਰ ਸਾਮਲ ਸਨ। ਅਖੀਰ ਵਿਚ ਸੰਗਤਾਂ ਨੂੰ ਗੁਰੂ ਦਾ ਲੰਗਰ ਵਰਤਾਇਆ ਗਿਆ।