ਰਾਜਪੂਤ ਭਲਾਈ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ
ਰਾਜਪੂਤ ਭਲਾਈ ਸੰਸਥਾ ਮੋਗਾ ਦੀ
Publish Date: Mon, 09 Mar 2026 03:53 PM (IST)
Updated Date: Tue, 10 Mar 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਰਾਜਪੂਤ ਭਲਾਈ ਸੰਸਥਾ ਮੋਗਾ ਦੀ ਮਹੀਨਾਵਾਰ ਮੀਟਿੰਗ ਮੋਗਾ ਵਿਖੇ ਹੋਈ। ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕੋਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਸਵਿੰਦਰ ਸਿੰਘ ਵੱਲੋਂ ਆਂਗਣਵਾੜੀ ਸੈਂਟਰ ਬੇਦੀਨਗਰ ਨੂੰ ਇਕ ਟੇਬਲ ਭੇਟ ਕੀਤਾ ਗਿਆ। ਗੁਰੂ ਨਾਨਕ ਕਾਲਜ ਮੋਗਾ ਵਿਖੇ ਵਾਲੀਬਾਲ ਕੋਚ ਕੁਲਦੀਪ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਟ੍ਰੇਨਿੰਗ ਕਰ ਰਹੇ ਖਿਡਾਰੀਆਂ ਨੂੰ ਵਾਲੀਬਾਲ ਅਤੇ ਵਾਟਰ ਪਾਈਪ ਸੰਸਥਾ ਵੱਲੋਂ ਪਰਦਾਨ ਕੀਤੀ ਗਈ ਨਿਕਟ ਭਵਿੱਖ ਵਿਚ ਨਵੇਂ ਸਾਲ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਸਟੇਸ਼ਨਰੀ ਅਤੇ ਹੋਰ ਸਮਾਨ ਲੋੜਵੰਦਾਂ ਨੂੰ ਵੰਡਿਆ ਜਾਵੇਗਾ । ਵਾਈਸ ਚੇਅਰਮੈਨ ਜਸਵੰਤ ਸਿੰਘ ਪੀਐੱਸਬੀ ਨੇ ਮਹੀਨਾਵਾਰ ਮੀਟਿੰਗ ਐਤਵਾਰ ਸ਼ਾਮ ਨੂੰ ਕਰਨ ਦਾ ਸੁਝਾਅ ਰੱਖਿਆ ਅਤੇ ਅਗਲੇ ਮਹੀਨੇ ਸੰਸਥਾ ਦੀ ਸਾਲਾਨਾ ਚੋਣ ਕਰਨ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਫ਼ੈਸਲਾ ਹੋਇਆ। ਸੰਸਥਾ ਦੇ ਸਰਪ੍ਰਸਤ ਭੁਪਿੰਦਰ ਸਿੰਘ ਧੁੰਨਾ ਨੇ ਸਾਰੇ ਮੈਂਬਰਾਂ ਦਾ ਸਮਾਜ ਸੇਵੀ ਕਾਰਜਾਂ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਮੀਟਿੰਗ ਵਿਚ ਸਰਪ੍ਰਸਤ ਭੁਪਿੰਦਰ ਸਿੰਘ ਧੁੰਨਾਂ, ਵਾਈਸ ਚੇਅਰਮੈਨ ਜਸਵੰਤ ਸਿੰਘ, ਜਕੱਤਰ ਕੁਲਦੀਪ ਸਿੰਘ ਕੋਮਲ, ਵਾਈਸ ਪ੍ਰਧਾਨ ਚਮਕੌਰ ਸਿੰਘ ਭਿੰਡਰ, ਵਿੱਤ ਸਕੱਤਰ ਵਿਜੇ ਕੰਡਾ ਅਤੇ ਕੈਂਪ ਡਾਇਰੈਕਟਰ ਰਣਜੀਤ ਸਿੰਘ ਸਬਰੀਨਾ ਹਾਜ਼ਰ ਸਨ।