ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਵਰਕਸ਼ਾਪ ਲਗਾਈ
ਰਾਜ ਦੀ ਪ੍ਰਮੁੱਖ ਵਿੱਦਿਅਕ
Publish Date: Sat, 31 Jan 2026 05:02 PM (IST)
Updated Date: Sun, 01 Feb 2026 04:05 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਆਈਐੱਫਸੀਪੀਆਰ ਕੈਂਪਸ 2 ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਇਕ ਰਾਜ ਯੋਗਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦੌਰਾਨ ਬ੍ਰਹਮਾ ਕੁਮਾਰੀ ਆਸ਼ਰਮ ਨਵੀਂ ਦਿੱਲੀ ਤੋਂ ਇਕ ਨਸ਼ਾ ਮੁਕਤ ਜਾਗਰੂਕਤਾ ਵੈਨ ਸਕੂਲ ਵਿਖੇ ਪੁੱਜੀ। ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਆਈਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ ਨੇ ਕਿਹਾ ਕਿ ਨਸ਼ਾਮੁਕਤ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਵਿਸ਼ੇਸ਼ ਵੈਨ ਦੇ ਨਾਲ ਆਏ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਨਸ਼ਾਮੁਕਤ ਜੀਵਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਵਿਦਿਆਰਥੀਆਂ ਵਿਚ ਜਾਗਰੂਕਤਾ ਵਧਾਏਗੀ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਵਧਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਇਕ ਰਾਸ਼ਟਰੀ ਪਹਿਲਕਦਮੀ ਹੈ ਜਿਸਦਾ ਉਦੇਸ਼ ਨਸ਼ਾ ਛੁਡਾਉਣਾ ਹੈ ਜਿਸ ਵਿਚ ਨੌਜਵਾਨਾਂ ਅਤੇ ਭਾਈਚਾਰੇ ਵਿਚ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸ਼ਾਮਿਲ ਹੈ। ਇਸ ਮੌਕੇ ਤੇ ਆਈਐੱਸਐੱਫਸੀਪੀਆਰ ਦੇ ਵਾਈਸ ਪ੍ਰਿੰਸੀਪਲ ਸ਼ੰਮੀ ਜਿੰਦਲ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ ਪ੍ਰੇਰਿਤ ਕੀਤਾ। ਕੋਆਰਡੀਨੇਟਰ ਲਵਕੇਸ਼ ਸਿੰਘ ਅਤੇ ਨਵਤੇਜ ਸਿੰਘ ਨੇ ਭਾਰਤ ਸਰਕਾਰ ਦੁਆਰਾ ਚਲਾਈ ਜਾ ਰਹੀ ਨਸ਼ਾਮੁਕਤ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਵਰਕਸ਼ਾਪ ਵਿਚ ਪਹੁੰਚੇ ਵੈਨ ਦੇ ਮਾਹਿਰਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਨਸ਼ਾ ਮੁਕਤ ਰਹਿਣ ਦਾ ਸੰਦੇਸ਼ ਫੈਲਾ ਕੇ ਜਾਗਰੂਕਤਾ ਫੈਲਾਈ। ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ ਅਤੇ ਆਈਐੱਸਐੱਫ ਕੈਂਪਸ 2 ਦੇ ਪ੍ਰਿੰਸੀਪਲ ਡਾ. ਆਰਕੇ. ਨਾਰੰਗ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਕਾਲਜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸੰਸਥਾ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਦੀ ਰਹੇਗੀ।