ਪੁਰੇਵਾਲ ਟਰੱਸਟ ਬੱਡੂਵਾਲ ਵੱਲੋਂ ਗਊਸ਼ਾਲਾ ਲਈ 40 ਹਜ਼ਾਰ ਭੇਟ
ਮੋਗਾ ਜ਼ਿਲ੍ਹੇ ਦੀ ਪ੍ਰਸਿੱਧ ਸ
Publish Date: Mon, 19 Jan 2026 04:51 PM (IST)
Updated Date: Tue, 20 Jan 2026 04:06 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਦੀ ਨਿੱਘੀ ਯਾਦ ਵਿਚ ਬਣਿਆ ਸਰਦਾਰ ਗੁਰਦੇਵ ਸਿੰਘ ਪੁਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ ਬੱਡੂਵਾਲ ਹਮੇਸ਼ਾਂ ਹੀ ਲੋਕ ਭਲਾਈ ਦੇ ਕੰਮਾਂ ਵਿਚ ਅੱਗੇ ਵਧ ਕੇ ਸੇਵਾ ਕਰਦਾ ਆ ਰਿਹਾ ਹੈ। ਟਰੱਸਟ ਵੱਲੋਂ ਹਲਕਾ ਧਰਮਕੋਟ ਵਿਚ ਵੱਡੇ ਪੱਧਰ ’ਤੇ ਸਮਾਜਕ ਸੇਵਾ ਕੀਤੀ ਜਾਂਦੀ ਹੈ। ਟਰੱਸਟ ਵੱਲੋਂ ਬੀਤੇ ਦਿਨੀਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਾਜ਼ਰੀ ਵਿਚ ਪਿੰਡ ਕਿਸ਼ਨਪੁਰਾ ਕਲਾਂ ਦੀ ਗਊਸ਼ਾਲਾ ਲਈ ਹਰੇ ਚਾਰੇ ਅਤੇ ਫੀਡ ਦੇ ਉਦੇਸ਼ ਨਾਲ 40 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਟਰੱਸਟ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੁਰੇਵਾਲ ਟਰੱਸਟ ਹਮੇਸ਼ਾ ਹੀ ਲੋਕ ਭਲਾਈ ਦੇ ਕੰਮਾਂ ਵਿਚ ਅੱਗੇ ਵਧ ਕੇ ਸੇਵਾ ਕਰਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਮਾਗਮ ਦੌਰਾਨ ਪਿੰਡ ਕਿਸ਼ਨਪੁਰਾ ਕਲਾਂ ਦੇ ਸਰਪੰਚ ਪ੍ਰਿੰਸ ਚਾਵਲਾ ਗਊਸ਼ਾਲਾ ਦੇ ਪ੍ਰਬੰਧਿਕ ਟਰੱਸਟ ਦੇ ਪ੍ਰਧਾਨ ਡਾਕਟਰ ਭਾਂਗ ਸਿੰਘ ਖਜ਼ਾਨਚੀ, ਅਵਤਾਰ ਸਿੰਘ ਸਾਬਕਾ ਸਰਪੰਚ, ਮਾਸਟਰ ਕੁਲਦੀਪ ਸਿੰਘ ਪ੍ਰੈੱਸ ਸਕੱਤਰ, ਡਾਕਟਰ ਲਖਵੀਰ ਸਿੰਘ, ਤਰਸੇਮ ਸਿੰਘ ਕਨੇਡੀਅਨ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।