ਸ਼ੁੱਧ ਤੇ ਸੰਤੁਲਿਤ ਭੋਜਨ ਦੀ ਮਹੱਤਤਾ ’ਤੇ ਪਾਇਆ ਚਾਨਣਾ
ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ,
Publish Date: Thu, 22 Jan 2026 03:23 PM (IST)
Updated Date: Fri, 23 Jan 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ, ਉਸੇ ਅਨੁਸਾਰ ਸਾਡੀ ਸੋਚ ਅਤੇ ਜੀਵਨ-ਆਦਰਸ਼ ਉੱਭਰਦੇ ਹਨ। ਤੰਦਰੁਸਤ ਮਨੁੱਖ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ । ਇਹ ਵਿਚਾਰ ਸਟੇਟ ਐਵਾਰਡੀ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਅਤੇ ਫ਼ਰੀਡਮ ਫ਼ਾਈਟਰ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਮੋਗਾ ਵਿਖੇ ਟਰੇਨਿੰਗ ਕੈਂਪ ਦੌਰਾਨ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਭੋਜਨ ਅਤੇ ਜਲਵਾਯੂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਭੋਜਨ ਸਾਡੀ ਸ਼ਖ਼ਸੀਅਤ ਅਤੇ ਸੋਚ-ਉਸਾਰੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਡੱਬਾ ਬੰਦ ਅਤੇ ਫ਼ਾਸਟ ਫੂਡ ਦੀ ਬਜਾਏ ਘਰੇਲੂ ਸਾਦੇ ਭੋਜਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।ਸੁੱਧ ਅਤੇ ਸਵੱਛ ਭੋਜਨ ਤੰਦਰੁਸਤ ਮਾਨਸਿਕਤਾ ਲਈ ਅਤੀ ਜ਼ਰੂਰੀ ਹੈ। ਗੰਧਲੇ ਵਾਤਾਵਰਨ ਅਤੇ ਮਿਲਾਵਟਖੋਰੀ ਖਾਧ ਪਦਾਰਥਾਂ ਨੇ ਮਨੁੱਖ ਨੂੰ ਬਿਮਾਰੀਆਂ ਦੀ ਲਪੇਟ ਵਿਚ ਲਿਆ ਦਿੱਤਾ ਹੈ ਅਤੇ ਮਨੁੱਖੀ ਔਸਤਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਇਸ ਮੌਕੇ ਤੇ ਇਲਾਕੇ ਦੀਆਂ ਪ੍ਰਮੁੱਖ ਸਮਾਜਿਕ, ਰਾਜਨੀਤਿਕ, ਧਾਰਮਿਕ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ।