ਪੰਜਾਬੀ ਜਾਗਰਣ ਦੀ ਖਬਰ ਦਾ ਵੱਡਾ ਅਸਰ: ਦੋ ਸਾਲਾਂ ਤੋਂ ਅਧੂਰੀ ਪਈ ਦਰਜਨ ਤੋ ਵੱਧ ਪਿੰਡਾਂ ਨੂੰ ਜੋੜਦੀ ਸੜਕ ਦਾ ਨਿਰਮਾਣ ਕੰਮ ਹੋਇਆ ਸ਼ੁਰੂ
ਦੋ ਸਾਲਾਂ ਤੋਂ ਅਧੂਰੀ ਪਈ ਦਰਜਨ ਤੋ ਵੱਧ ਪਿੰਡਾਂ ਨੂੰ ਜੋੜਦੀ ਸੜਕ ਦਾ ਨਿਰਮਾਣ ਅਖਿਰ ਕੰਮ ਸ਼ੁਰੂ ਹੋ ਗਿਆ ਹੈ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਪੰਜਾਬੀ ਜਾਗਰਣ ਅਖਬਾਰ ਵੱਲੋਂ ਭਲੂਰ, ਨੱਥੂਵਾਲਾ, ਮਹਾਲਾ ਮੁਦਕੀ ਅਤੇ ਬਾਘਾਪੁਰਾਣਾ ਆਦਿ ਨੂੰ ਜੋੜਨ ਵਾਲੀ ਲੰਬੇ ਸਮੇਂ ਤੋਂ ਅਧੂਰੀ ਪਈ ਸੜਕ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਤ ਵਿਭਾਗ ਅਤੇ ਠੇਕੇਦਾਰ ਹਰਕਤ 'ਚ ਆਏ ਅਤੇ ਕਰੀਬ ਦੋ ਸਾਲਾਂ ਤੋਂ ਰੁਕਿਆ ਪਿਆ ਸੜਕ ਨਿਰਮਾਣ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ। ਇਸ ਨਾਲ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
Publish Date: Thu, 11 Jun 2026 02:44 PM (IST)
Updated Date: Thu, 11 Jun 2026 02:46 PM (IST)

ਵਕੀਲ ਮਹਿਰੋਂ, ਮੋਗਾ - ਦੋ ਸਾਲਾਂ ਤੋਂ ਅਧੂਰੀ ਪਈ ਦਰਜਨ ਤੋ ਵੱਧ ਪਿੰਡਾਂ ਨੂੰ ਜੋੜਦੀ ਸੜਕ ਦਾ ਨਿਰਮਾਣ ਅਖਿਰ ਕੰਮ ਸ਼ੁਰੂ ਹੋ ਗਿਆ ਹੈ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਪੰਜਾਬੀ ਜਾਗਰਣ ਅਖਬਾਰ ਵੱਲੋਂ ਭਲੂਰ, ਨੱਥੂਵਾਲਾ, ਮਹਾਲਾ ਮੁਦਕੀ ਅਤੇ ਬਾਘਾਪੁਰਾਣਾ ਆਦਿ ਨੂੰ ਜੋੜਨ ਵਾਲੀ ਲੰਬੇ ਸਮੇਂ ਤੋਂ ਅਧੂਰੀ ਪਈ ਸੜਕ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਬੰਧਤ ਵਿਭਾਗ ਅਤੇ ਠੇਕੇਦਾਰ ਹਰਕਤ 'ਚ ਆਏ ਅਤੇ ਕਰੀਬ ਦੋ ਸਾਲਾਂ ਤੋਂ ਰੁਕਿਆ ਪਿਆ ਸੜਕ ਨਿਰਮਾਣ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ। ਇਸ ਨਾਲ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਸਾਲ 2024 'ਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਇਸ ਮਹੱਤਵਪੂਰਨ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਸਮੇਂ ਇਲਾਕੇ ਦੇ ਲੋਕਾਂ ਨੂੰ ਉਮੀਦ ਸੀ ਕਿ ਸੜਕ ਦੇ ਨਿਰਮਾਣ ਨਾਲ ਪਿੰਡਾਂ ਦੀ ਆਵਾਜਾਈ ਸੁਚਾਰੂ ਹੋਵੇਗੀ ਅਤੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ। ਪਰ ਨਿਰਮਾਣ ਕੰਮ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਪ੍ਰੋਜੈਕਟ ਵੱਖ-ਵੱਖ ਕਾਰਨਾਂ ਕਰਕੇ ਰੁਕ ਗਿਆ ਅਤੇ ਲਗਭਗ ਦੋ ਸਾਲ ਤੱਕ ਸੜਕ ਅਧੂਰੀ ਪਈ ਰਹੀ।
ਸੜਕ ਦੇ ਅਧੂਰੇ ਰਹਿਣ ਕਾਰਨ ਭਲੂਰ, ਨੱਥੂਵਾਲਾ, ਮਹਾਲਾ, ਬਾਘਾਪੁਰਾਣਾ ਅਤੇ ਆਸ-ਪਾਸ ਦੇ ਕਈ ਹੋਰ ਪਿੰਡਾਂ ਦੇ ਹਜ਼ਾਰਾਂ ਲੋਕ ਰੋਜ਼ਾਨਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਟੁੱਟੀ-ਫੁੱਟੀ ਸੜਕ ਅਤੇ ਉੱਡਦੀ ਧੂੜ ਕਾਰਨ ਲੋਕਾਂ ਦਾ ਸਫਰ ਮੁਸ਼ਕਲ ਬਣ ਗਿਆ ਸੀ। ਮੀਂਹ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਸਨ, ਕਿਉਂਕਿ ਸੜਕ ਉੱਤੇ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਸੀ ਅਤੇ ਕਈ ਵਾਰ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਸੀ।
ਸਕੂਲਾਂ ਅਤੇ ਕਾਲਜਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਇਸ ਰਸਤੇ ਰਾਹੀਂ ਸਫਰ ਕਰਨਾ ਪੈਂਦਾ ਸੀ। ਖਰਾਬ ਸੜਕ ਕਾਰਨ ਉਹ ਸਮੇਂ ਸਿਰ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਸਨ। ਨੌਕਰੀਪੇਸ਼ਾ ਲੋਕਾਂ ਨੂੰ ਵੀ ਦਫ਼ਤਰਾਂ 'ਚ ਪਹੁੰਚਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਜ਼ੁਰਗਾਂ, ਮਰੀਜ਼ਾਂ ਅਤੇ ਗਰਭਵਤੀ ਔਰਤਾਂ ਲਈ ਇਹ ਸੜਕ ਇੱਕ ਵੱਡੀ ਚੁਣੌਤੀ ਬਣ ਚੁੱਕੀ ਸੀ।