ਪੰਜਾਬ ਕੌਨਵੈਂਟ ਸਕੂਲ ’ਚ 10ਵੀਂ ਦਾ ਨਤੀਜਾ ਸ਼ਾਨਦਾਰ
ਸੀਬੀਐੱਸਈ ਬੋਰਡ ਵੱਲੋਂ ਦਸਵੀਂ ਕਲਾਸ
Publish Date: Thu, 16 Apr 2026 05:44 PM (IST)
Updated Date: Fri, 17 Apr 2026 04:10 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਸੀਬੀਐੱਸਈ ਬੋਰਡ ਵੱਲੋਂ ਦਸਵੀਂ ਕਲਾਸ ਦੇ ਨਤੀਜੇ ਦੇ ਐਲਾਨ ਨਾਲ ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਪੰਜਾਬ ਕੌਨਵੈਂਟ ਸਕੂਲ ਬਾਘਾਪੁਰਾਣਾ ਨੇ ਇਕ ਵਾਰ ਫਿਰ ਆਪਣੀ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਪਰੰਪਰਾ ਕਾਇਮ ਰੱਖੀ ਹੈ। ਸਕੂਲ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ, ਜਿਸ ਨਾਲ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਾਲ ਦੇ ਨਤੀਜਿਆਂ ਵਿਚ ਹਰਸਿਮਰਨ ਕੌਰ ਨੇ 96.8 ਫੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਸਮਿਰਨ ਕੌਰ ਨੇ 96.6 ਫੀਸਦੀ ਨਾਲ ਦੂਜਾ ਅਤੇ ਜਸਮੀਨ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਜਸਮੀਨ ਕੌਰ ਗਿੱਲ ਨੇ 95.2ਫੀਸਦੀ, ਜਸਮੀਨ ਕੌਰ ਨੇ 94.6 ਫੀਸਦੀ, ਖੁਸ਼ਨੂਰ ਕੌਰ ਨੇ 93.4 ਫੀਸਦੀ, ਇਕਬਾਲਜੋਤ ਸਿੰਘ ਗਿੱਲ ਨੇ 93.2 ਫੀਸਦੀ ਅਤੇ ਵੰਸ਼ੀਕਾ ਅਰੋੜਾ ਨੇ 91.4 ਫੀਸਦੀ ਅੰਕ ਪ੍ਰਾਪਤ ਕਰਕੇ ਉੱਚ ਪ੍ਰਦਰਸ਼ਨ ਕੀਤਾ। ਹੋਰ ਵਿਦਿਆਰਥੀਆਂ ਵਿਚ ਹਸਰਤ ਨੇ 90.8 ਫੀਸਦੀ, ਕੇਸ਼ਵ ਜੈਨ ਅਤੇ ਜਸ਼ਨਵੀਰ ਕੌਰ ਨੇ 90.6 ਫੀਸਦੀ, ਸ਼ਹਿਨਾਜਦੀਪ ਕੌਰ ਨੇ 90.4 ਫੀਸਦੀ, ਸ਼ੁਭਮ ਕੁਮਾਰ ਨੇ 89.8 ਫੀਸਦੀ, ਸਤਵੀਰ ਕੌਰ ਨੇ 89.6 ਫੀਸਦੀ, ਹਰਜੋਤ ਕੌਰ ਨੇ 89.2 ਫੀਸਦੀ, ਭੁਪਿੰਦਰਵੀਰ ਕੌਰ ਨੇ 88.8 ਫੀਸਦੀ, ਪਰਨਾਜਪ੍ਰੀਤ ਕੌਰ ਨੇ 87.6 ਫੀਸਦੀ, ਸ਼ਗਨਦੀਪ ਕੌਰ ਨੇ 86.6 ਫੀਸਦੀ, ਅਰਸ਼ਨੂਰ ਸਿੰਘ ਨੇ 86 ਫੀਸਦੀ, ਅਨੂਪਬੀਰ ਕੌਰ ਨੇ 85.6 ਫੀਸਦੀ, ਪਰਬਪ੍ਰੀਤ ਕੌਰ ਨੇ 84 ਫੀਸਦੀ, ਅਮਨਜੋਤ ਕੌਰ ਮਾਹਲ ਨੇ 83.8 ਫੀਸਦੀ, ਗੌਰਵਪ੍ਰੀਤ ਸਿੰਘ ਨੇ 83.4 ਫੀਸਦੀ, ਹਰਕੀਰਤ ਸਿੰਘ ਨੇ 81.4 ਫੀਸਦੀ ਅਤੇ ਮਨਵੀਰ ਕੌਰ ਗਿੱਲ ਨੇ 80 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਨਤੀਜੇ ਦੇ ਐਲਾਨ ਤੋਂ ਬਾਅਦ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਚਿਹਰਿਆਂ ’ਤੇ ਮਾਣ ਅਤੇ ਖੁਸ਼ੀ ਸਪਸ਼ਟ ਤੌਰ ’ਤੇ ਦਿਖਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਲਿਮਾ ਅਰੋੜਾ ਅਤੇ ਡਾਇਰੈਕਟਰ ਰਜਨੀਸ਼ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚੇਅਰਮੈਨ ਆਰਕੇ ਗੁਪਤਾ, ਡਾਇਰੈਕਟਰ ਅਜੇਪਾਲ ਸਿੰਘ, ਵਾਈਸ ਚੇਅਰਮੈਨ ਰਮਨ ਮਿੱਤਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਰਚਨਾ ਮਿੱਤਲ ਨੇ ਵੀ ਵਿਦਿਆਰਥੀਆਂ ਅਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਖੁਸ਼ੀ ਜਤਾਈ। ਉਨ੍ਹਾਂ ਨੇ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਇਸੇ ਤਰ੍ਹਾਂ ਉੱਚ ਮਿਆਰ ਕਾਇਮ ਰੱਖਦਾ ਰਹੇਗਾ।