ਪੰਜਾਬ ਕੋ-ਐਜੂਕੇਸ਼ਨ ਸਕੂਲ ’ਚ ਨਵਾਂ ਸੈਸ਼ਨ ਆਰੰਭ
ਮੋਗਾ ਜ਼ਿਲੇ ਦੇ ਸ਼ਹਿਰ ਬਾਘਾ
Publish Date: Thu, 22 Jan 2026 04:18 PM (IST)
Updated Date: Fri, 23 Jan 2026 04:01 AM (IST)

ਪਵਨ ਗਰਗ ਪੰਜਾਬੀ ਜਾਗਰਣ, ਬਾਘਾ ਪੁਰਾਣਾ : ਮੋਗਾ ਜ਼ਿਲੇ ਦੇ ਸ਼ਹਿਰ ਬਾਘਾ ਪੁਰਾਣਾ ਦੀ ਸਿਰਮੌਰ ਵਿੱਦਿਅਕ ਸੰਸਥਾ ਪੰਜਾਬ ਕੋਐਜ਼ੁਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਸੰਸਥਾ ਦੇ ਬਾਨੀ ਪ੍ਰਿੰਸੀਪਲ ਗੁਰਦੇਵ ਸਿੰਘ, ਪ੍ਰਿੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਦੀ ਮਾਣਮੱਤੀ, ਯੋਗ ਅਗਵਾਈ ਅਤੇ ਅਣਥੱਕ ਮਿਹਨਤ ਸਦਕਾ ਇਲਾਕੇ ਵਿਚ ਪੜ੍ਹਾਈ, ਖੇਡਾਂ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰ ਕੇ ਮਾਣ ਹਾਸਿਲ ਕਰ ਰਹੀ ਹੈ ਵਿਖੇ, ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਬੜੇ ਹੀ ਉਤਸ਼ਾਹ ਨਾਲ ਹੋ ਚੁੱਕੀ ਹੈ, ਕਿੳਂਕਿ ਪੰਜਾਬ ਕੋ ਐਜ਼ੁਕੇਸ਼ਨ ਸਕੂਲ ਐਂਜਲ ਕਰਿਬ ਪਲੇਅ ਵੇਅ ਦੇ ਨੰਨੇ-ਮੁੰਨੇ ਬੱਚਿਆਂ ਲਈ ਆਧੁਨਿਕ ਸਹੂਲਤਾਂ, ਯੋਗ ਅਤੇ ਤਜਰਬੇਕਾਰ ਅਧਿਆਪਕ, ਖੇਡਾਂ, ਸਮਾਰਟ ਕਲਾਸ-ਰੂਮ, ਆਡੀਓ-ਵੀਡੀਓ ਸਿਸਟਮ, ਅਨੁਕੂਲ ਫਰਨੀਚਰ, ਖੇਡ-ਖੇਡ ਰਾਹੀਂ ਸਿੱਖਣਾ, ਇਨਡੋਰ-ਆਊਟਡੋਰ ਪਲੇਅ ਏਰੀਆ, ਸੁਰੱਖਿਅਤ ਝੂਲੇ, ਸਲਾਈਡਾਂ, ਸੀ.ਸੀ.ਟੀ.ਵੀ. ਨਿਗਰਾਨੀ, ਬੱਸਾਂ ਦੀ ਸਹੂਲਤ ਅਤੇ ਸਫਾਈ ਦਾ ਪੂਰਾ ਪ੍ਰਬੰਧ, ਗਰਮ ਖਾਣੇ ਲਈ ਓਵਨ, ਤਿਉਹਾਰਾਂ ਦੇ ਅਨੁਕੂਲ ਧਾਰਮਿਕ, ਸਮਾਜਿਕ ਗਤੀਵਿਧੀਆਂ ਲਈ ਹਮੇਸ਼ਾ ਵਚਨਬੱਧ ਹੈ। ਨਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਸੰਸਥਾ ਦੇ ਬਾਨੀ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਦੱਸਿਆ ਕਿ ਇੱਥੇ ਬੱਚਿਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ ਤਾਂ ਜੋ ਨੌਕਰੀ ਪੇਸ਼ਾ ਮਾਪੇ ਆਪਣੇ ਬੱਚਿਆ ਦੀ ਵਾਂਗਡੋਰ ਬੇਫਿਕਰੀ ਨਾਲ ਸਕੂਲ ਨੂੰ ਸੌਂਪ ਸਕਦੇ ਹਨ। ਸੰਸਥਾ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸੀ ਹਰ ਬੱਚੇ ਦੀ ਅੰਦਰੂਨੀ ਸਮਰੱਥਾ ਨੂੰ ਉਭਾਰਨ ਲਈ ਵਚਨਬੱਧ ਹਾਂ ਤਾਂ ਕਿ ਇਸ ਸੰਸਥਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਮਾਜਿਕ ਗਤੀਵਿਧੀਆ ਵਿਚ ਭਾਗ ਲੈ ਕੇ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਪ੍ਰਾਇਮਰੀ ਵਿੰਗ ਦੇ ਪਿ੍ਰੰਸੀਪਲ ਮੈਡਮ ਪ੍ਰਮਿੰਦਰ ਕੌਰ ਨੇ ਸੈਸ਼ਨ 2026-27 ਦੀ ਸ਼ੁਰੂਆਤ ਸਮੇਂ ਬੜੇ ਮਾਣ ਨਾਲ ਦੱਸਿਆ ਕਿ ਸਕੂਲ ਪਲੇਅ ਵੇਅ ਦਾ ਮਾਹੌਲ ਵਿਦਿਆਰਥੀਆਂ ਦੇ ਬਚਪਨ ਦੇ ਸ਼ੁਰੂਆਤੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਮੈਡਮ ਰਿਚਾ ਵੱਲੋਂ ਮਾਪਿਆਂ ਨੂੰ ਬੱਚਿਆਂ ਦਾ ਦਾਖਲਾ ਕਰਵਾਉਣ ਦੀ ਅਪੀਲ ਕੀਤੀ ਗਈ ਤਾਂ ਜੋ ਆਪਣੇ ਇਲਾਕੇ ਦੇ ਬੱਚਿਆਂ ਦੇ ਬਚਪਨ ਨੂੰ ਤਰਾਸ਼ ਕੇ ਉਨ੍ਹਾਂ ਦੇ ਭਵਿੱਖ ਨੂੰ ਉਜਵਲ ਕੀਤਾ ਜਾ ਸਕੇ। ਇੱਥੇ ਜ਼ਿਕਰ ਕਰਨਾ ਵੀ ਜਰੂਰੀ ਹੈ ਕਿ ਪਲੇਅ ਗਰੁੱਪ ਵਿੱਚ ਦਾਖਲੇ ਲਈ ਬੱਚੇ ਦੀ ਉਮਰ (2 ਸਾਲ ) ਨਰਸਰੀ ਲਈ 3 ਸਾਲ , ਕੇ.ਜੀ. ਲਈ 4 ਸਾਲ, ਯੂ.ਕੇ.ਜੀ. ਲਈ 5 ਸਾਲ ਹੋਣੀ ਲਾਜ਼ਮੀ ਹੈ। ਇਸ ਲਈ ਬੱਚਿਆਂ ਦੇ ਮਾਪੇ ਜਲਦੀ ਤੋਂ ਜਲਦੀ ਦਾਖਲੇ ਕਰਵਾ ਕੇ ਆਪਣੇ ਬੱਚੇ ਦੀ ਸਿੱਖਿਆ ਦਾ ਰਾਹ ਪਕੇਰਾ ਕਰਕੇ ਲਾਭ ਉਠਾ ਸਕਦੇ ਹਨ।