ਪੰਜਾਬ ਐਂਡ ਸਿੰਧ ਬੈਂਕ ਨੇ ਪ੍ਰੋਗਰਾਮ ਕਰਵਾਇਆ
ਪੰਜਾਬ ਐਂਡ ਸਿੰਧ ਬੈਂਕ ਵੱਲੋਂ ਗਾਹਕ
Publish Date: Sat, 31 Jan 2026 05:06 PM (IST)
Updated Date: Sun, 01 Feb 2026 04:07 AM (IST)

ਪਵਨ ਗਰਗ, ਪੰਜਾਬੀ ਜਾਗਰਣ, ਬਾਘਾਪੁਰਾਣਾ : ਪੰਜਾਬ ਐਂਡ ਸਿੰਧ ਬੈਂਕ ਵੱਲੋਂ ਗਾਹਕ ਜਾਗਰੂਕਤਾ ਸ਼ਿਖਰ ਸੰਮੇਲਨ ਕਰਵਾਇਆ ਗਿਆ। ਬਾਘਾ ਪੁਰਾਣਾ ਵਿਖੇ ਐੱਮਐੱਸਐੱਮਈ ਸ਼ਿਖਰ ਸੰਮੇਲਨ ਦਾ ਆਯੋਜਨ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਵੱਖਰੇ ਰੂਪ ਵਿੱਚ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਦਾ ਮਕਸਦ ਬੈਂਕ ਗਾਹਕਾਂ ਨੂੰ ਜਾਗਰੂਕ ਕਰਨਾ ਸੀ ਜਿਵੇਂ ਖਾਤਿਆਂ ਦੇ ਵਿਚ ਹੋ ਰਹੇ ਧੋਖਾਧੜੀ ਤੋਂ ਬਚਾਉਣ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਦੇਣਾ ਵੀ ਸੀ। ਜਿਸ ਦੀ ਅਗਵਾਈ ਬੈਂਕ ਦੇ ਮੈਨੇਜਰ ਸਾਹਿਲ ਗੋਇਲ ਅਤੇ ਸਮੂਹ ਬੈਂਕ ਸਟਾਫ ਬਾਘਾਪੁਰਾਣਾ ਵੱਲੋਂ ਕੀਤੀ ਗਈ। ਮੁੱਖ ਮਾਹਿਮਾਨ ਦੇ ਤੌਰ ਤੇ ਐੱਮਡੀ ਤੇ ਸੀਈਓ ਸਵਰੂਪ ਕੁਮਾਰ ਸਾਹਾ, ਜੀਐੱਮ ਰਾਜਿੰਦਰ ਕੁਮਾਰ ਰਾਏਗੜ੍ਹ ਅਤੇ ਜੀਐੱਮ ਮੋਗਾ ਪ੍ਰਕਾਸ਼ ਚੰਦਰ ਮਿਸਰਾ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਜਾਗਰੂਕਤਾ ਕੈਂਪ ਆਪਣੇ ਬੈਂਕ ਦੇ ਗ੍ਰਾਹਕਾਂ ਨੂੰ ਜਾਗਰੂਤ ਕਰਨਾ ਅਤੇ ਉਨ੍ਹਾਂ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਪਰਿਵਾਰਾਂ ਦੇ ਨਾਲ ਜੋੜਨ ਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਲਈ ਲੋਨ ਬਜਟ ਤਹਿਤ 1000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਦਾ ਲਾਹਾ ਐੱਮਐੱਸਐੱਮਈ ਟ੍ਰੇਨਿੰਗ ਹੋਲਡਰ ਨੌਜਵਾਨ ਹੈਲਪ ਸੈਲਫ ਹੈਲਪ ਗਰੁੱਪ ਵਿਚ ਔਰਤਾਂ ਅਤੇ ਜੰਗ ਇੰਡੀਆ ਪ੍ਰੋਗਰਾਮ ਤਹਿਤ ਜਿਹੜਾ ਕਾਰੋਬਾਰ ਚਲਾਉਣ ਲਈ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਬੈਂਕ ਮੈਨੇਜਰ ਸਾਹਿਲ ਗੋਇਲ ਦੀਆਂ ਸੇਵਾਵਾਂ ਦੀ ਭਰਪੂਰ ਸ਼ਾਲਾਘਾ ਕਰਦਿਆਂ ਉਨ੍ਹਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਉਹ ਯੋਗ ਤੇ ਹੁਨਰਬੰਦ ਲੋਕਾਂ ਦੇ ਰੁਜ਼ਗਾਰ ਚਲਾਉਣ ਲਈ ਨੌਜਵਾਨਾਂ ਨੂੰ ਉਤਸਾਹਿਤ ਕਰਕੇ ਬੈਂਕ ਦੇ ਨਾਲ ਜੋੜਨ ਤੇ ਉਨ੍ਹਾਂ ਨੂੰ ਲੋਨ ਤਹਿਤ ਜਾਗਰੂਕ ਕਰਕੇ ਵੱਖ-ਵੱਖ ਪ੍ਰੋਜੈਕਟ ਲਾਉਣ ਲਈ ਪ੍ਰੇਰਿਤ ਕਰਨ। ਇਸ ਮੌਕੇ ਬਾਘਾਪੁਰਾਣਾ ਵਿਖੇ ਪਹੁੰਚੇ ਤਕਨੀਕੀ ਅਤੇ ਪੰਜਾਬ ਐਂਡ ਸਿੰਧ ਦੇ ਉੱਚ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਪਾਰੀ, ਦੁਕਾਨਦਾਰ ਅਤੇ ਕਿਸਾਨੀ ਨਾਲ ਸਬੰਧਤ ਵਰਗ ਵੱਡੀ ਗਿਣਤੀ ਵਿਚ ਹਾਜ਼ਰ ਸਨ।